ਵਿਕਟੋਰੀਆ ਦੀ ਪੋਰਟੇਬਲ (ਨੌਕਰੀ ਬਦਲਣ ਤੇ ਨਾਲ ਜਾਣ ਵਾਲੀ) ਲੰਬੀ ਨੌਕਰੀ ਵਾਲੀ ਲਾਭ ਸਕੀਮ ਭਾਈਚਾਰਕ ਨੌਕਰੀਆਂ, ਠੇਕੇ ‘ਤੇ ਸਾਫ਼-ਸਫ਼ਾਈ ਅਤੇ ਸੁਰੱਖਿਆ ਉਦਯੋਗਾਂ ਦੇ ਕਰਮਚਾਰੀਆਂ ਨੂੰ ਉਦਯੋਗ ਵਿੱਚ ਬਿਤਾਏ ਆਪਣੇ ਸਮੇਂ ਦੇ ਅਧਾਰ ਤੇ ਲੰਬੀ ਨੌਕਰੀ ਵਾਲੀ ਛੁੱਟੀ ਇਕੱਠੀ ਕਰਨ ਦੀ ਆਗਿਆ ਦਿੰਦੀ ਹੈ - ਨਾ ਕਿ ਸਿਰਫ ਇਕ ਰੁਜ਼ਗਾਰਦਾਤੇ ਨਾਲ।
ਪੋਰਟੇਬਲ ਲੌਂਗ ਸਰਵਿਸ ਅਥਾਰਟੀ ਇਸ ਸਕੀਮ ਦਾ ਪ੍ਰਬੰਧਨ ਕਰਦੀ ਹੈ।
ਲੰਬੀ ਨੌਕਰੀ ਵਾਲੀ ਛੁੱਟੀ ਕੀ ਹੈ?
ਆਸਟ੍ਰੇਲੀਆ ਵਿੱਚ ਜ਼ਿਆਦਾਤਰ ਕਰਮਚਾਰੀ ਇੱਕੋ ਰੁਜ਼ਗਾਰਦਾਤੇ ਲਈ ਕੰਮ ਕਰਨ ਦੀ ਲੰਬੀ ਮਿਆਦ (ਆਮ ਤੌਰ 'ਤੇ ਘੱਟੋ ਘੱਟ 7 ਸਾਲ ਦੀ ਲਗਾਤਾਰ ਨੌਕਰੀ) ਤੋਂ ਬਾਅਦ ਲੰਬੀ ਨੌਕਰੀ ਵਾਲੀ ਛੁੱਟੀ ਦੇ ਹੱਕਦਾਰ ਹੁੰਦੇ ਹਨ।
ਪੋਰਟੇਬਲ (ਨੌਕਰੀ ਬਦਲਣ ਤੇ ਨਾਲ ਜਾਣ ਵਾਲੀ) ਲੰਬੀ ਨੌਕਰੀ ਵਾਲੀ ਛੁੱਟੀ ਕੀ ਹੈ?
ਵਿਕਟੋਰੀਆ ਦੀ ਪੋਰਟੇਬਲ ਲੌਂਗ ਸਰਵਿਸ ਬੈਨੀਫਿਟਸ ਸਕੀਮ (ਪੋਰਟੇਬਲ ਲੰਬੀ ਨੌਕਰੀ ਵਾਲੀ ਲਾਭ ਸਕੀਮ) ਭਾਈਚਾਰਕ ਨੌਕਰੀਆਂ, ਠੇਕੇ ‘ਤੇ ਸਾਫ਼-ਸਫ਼ਾਈ ਅਤੇ ਸੁਰੱਖਿਆ ਉਦਯੋਗਾਂ ਵਿੱਚ ਯੋਗ ਕਰਮਚਾਰੀਆਂ ਨੂੰ ਨਾਲ ਨਾਲ ਚੱਲਣ ਵਾਲੀ ਲੰਬੀ ਨੌਕਰੀ ਵਾਲੀ ਛੁੱਟੀ ਦੇ ਲਾਭਾਂ ਨੂੰ ਇਕੱਠਾ ਕਰਨ ਦੀ ਆਗਿਆ ਦਿੰਦੀ ਹੈ।
ਕਰਮਚਾਰੀ ਇਕੱਲੇ ਰੁਜ਼ਗਾਰਦਾਤੇ ਦੀ ਬਜਾਏ ਉਦਯੋਗ ਵਿਚ ਬਿਤਾਏ ਗਏ ਆਪਣੇ ਸਮੇਂ ਦੇ ਅਧਾਰ ਤੇ ਪੋਰਟੇਬਲ ਲੰਬੀ ਨੌਕਰੀ ਵਾਲੀ ਛੁੱਟੀ ਦੇ ਲਾਭਾਂ ਨੂੰ ਇਕੱਠੇ ਕਰ ਸਕਦੇ ਹਨ।
ਇਹ 'ਪੋਰਟੇਬਲ' ਹੈ ਕਿਉਂਕਿ ਇਹ ਤੁਹਾਡੇ ਨਾਲ ਨਾਲ ਚੱਲਦੀ ਹੈ ਜੇ ਤੁਸੀਂ ਰੁਜ਼ਗਾਰਦਾਤੇ ਨੂੰ ਬਦਲਦੇ ਹੋ ਪਰ ਉਸੇ ਹੀ ਉਦਯੋਗ ਵਿੱਚ ਰਹਿੰਦੇ ਹੋ।
පහසුවෙන් ගෙන යා හැකි දිගු සේවා ප්රතිලාභ යෝජනාක්රමය ක්රියා කරන ආකාරය (How does portable long service leave work?) - සිංහල (Sinhalese)
ආවරණය කෙරෙන ප්රජා සේවා, කොන්ත්රාත්තුගත පිරිසිදු කිරීමේ සහ ආරක්ෂක සේවකයන් සඳහා යෝජනාක්රමය ක්රියා කරන ආකාරය ගැන සොයා ගන්න.
ਸ਼ੁਰੂਆਤ ਕਰਨਾ
- ਤੁਹਾਡੀ ਵਰਕਰ ਆਈ ਡੀ(opens in a new window) - ਸਕੀਮ ਲਈ ਤੁਹਾਡੀ ਵਿਲੱਖਣ ਆਈ ਡੀ ਬਾਰੇ ਜਾਣਕਾਰੀ।
- ਵਰਕਰ ਪੋਰਟਲ ਲਈ ਰਜਿਸਟਰ(opens in a new window) ਕਿਵੇਂ ਕਰੀਏ - ਇੱਕ ਕਦਮ-ਦਰ-ਕਦਮ ਗਾਈਡ।
- ਵਰਕਰ ਪੋਰਟਲ ਤੱਕ ਪਹੁੰਚ (opens in a new window)ਕਿਵੇਂ ਕਰਨੀ ਹੈ - ਤਾਂ ਜੋ ਤੁਸੀਂ ਆਪਣੇ ਯੋਗਦਾਨਾਂ ਦਾ ਹਿਸਾਬ ਰੱਖ ਸਕੋ, ਅਤੇ ਆਪਣੇ ਵੇਰਵਿਆਂ ਨੂੰ ਨਵਿਆ ਸਕੋ।
ਤੁਹਾਡੀ ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦਾ ਦਾਅਵਾ ਕਰਨ ਬਾਰੇ ਜਾਣਕਾਰੀ
ਆਪਣੀ ਪੋਰਟੇਬਲ ਲੰਬੀ ਨੌਕਰੀ ਦਾ ਦਾਅਵਾ ਕਰਨਾ (Claiming your portable long service) - ਪੰਜਾਬੀ (Punjabi)
ਆਪਣੀ ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦਾ ਦਾਅਵਾ ਕਰਨ ਬਾਰੇ ਪਤਾ ਕਰੋ।
ਕਮਿਊਨਿਟੀ ਸਰਵਿਸਜ਼ ਕਰਮਚਾਰੀ ਦਾ ਦਾਅਵਾ (Community services worker claim) - ਪੰਜਾਬੀ (Punjabi)
ਕਮਿਊਨਿਟੀ ਸਰਵਿਸਜ਼ ਉਦਯੋਗ ਵਿੱਚ ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦਾ ਦਾਅਵਾ ਕਰਨਾ।
ਕੇ ‘ਤੇ ਸਫ਼ਾਈ ਕਰਨ ਵਾਲੇ ਕਰਮਚਾਰੀ ਦਾ ਦਾਅਵਾ (Contract cleaning worker claim) - ਪੰਜਾਬੀ (Punjabi)
ਠੇਕੇ ‘ਤੇ ਸਫ਼ਾਈ ਵਾਲੇ ਉਦਯੋਗ ਵਿੱਚ ਪੋਰਟੇਬਲ ਲੰਬੀ ਨੌਕਰੀ ਛੁੱਟੀ ਦਾ ਦਾਅਵਾ ਕਰਨਾ।
ਸੁਰੱਖਿਆ ਕਰਮਚਾਰੀ ਦਾ ਦਾਅਵਾ (Security worker claim) - ਪੰਜਾਬੀ (Punjabi)
ਸੁਰੱਖਿਆ ਉਦਯੋਗ ਵਿੱਚ ਪੋਰਟੇਬਲ ਲੰਬੀ ਨੌਕਰੀ ਦੇ ਛੁੱਟੀ ਦਾ ਦਾਅਵਾ ਕਰਨਾ।
ਸਾਡੇ ਨਾਲ ਸੰਪਰਕ ਕਰੋ
ਸਾਨੂੰ 1800 517 158(opens in a new window) 'ਤੇ ਫ਼ੋਨ ਕਰੋ ਜਾਂ enquiries@plsa.vic.gov.au(opens in a new window) ‘ਤੇ ਈਮੇਲ ਕਰੋ।
ਮੁਫਤ ਦੁਭਾਸ਼ੀਆ ਨੌਕਰੀ
ਜੇ ਅੰਗਰੇਜ਼ੀ ਤੁਹਾਡੀ ਪਹਿਲੀ ਭਾਸ਼ਾ ਨਹੀਂ ਹੈ, ਤਾਂ ਸਾਡਾ ਅਮਲਾ ਮੁਫ਼ਤ ਦੁਭਾਸ਼ੀਆ ਅਤੇ ਅਨੁਵਾਦ ਸੇਵਾ ਦੀ ਮਦਦ ਨਾਲ ਤੁਹਾਡੇ ਨਾਲ ਗੱਲ ਕਰ ਸਕਦਾ ਹੈ। ਬਿਨਾਂ ਫ਼ੀਸ ਵਾਲੇ ਨੰਬਰ 1800 517 158(opens in a new window) 'ਤੇ ਫ਼ੋਨ ਕਰੋ।
Information for workers - English
Information about portable long service in Victoria is available for people from culturally and linguistically diverse backgrounds.
Updated

