ਵਰਕਰ ਪੋਰਟਲ ਰਜਿਸਟ੍ਰੇਸ਼ਨ ਗਾਈਡ
ਜਦੋਂ ਤੁਸੀਂ ਪਹਿਲੀ ਵਾਰ ਰਜਿਸਟਰ ਕਰਦੇ ਹੋ, ਤਾਂ ਤੁਹਾਨੂੰ ਮੋਬਾਈਲ ਡਿਵਾਈਸ ਦੀ ਥਾਂਵੇਂ ਕੰਪਿਊਟਰ ਦੀ ਵਰਤੋਂ ਕਰਨ ਦੀ ਜ਼ਰੂਰਤ ਹੋਏਗੀ।
ਰਜਿਸਟ੍ਰੇਸ਼ਨ ਤੋਂ ਬਾਅਦ ਤੁਸੀਂ ਮੋਬਾਈਲ ਡਿਵਾਈਸ ਦੀ ਵਰਤੋਂ ਕਰਕੇ ਵਰਕਰ ਪੋਰਟਲ ਤੱਕ ਪਹੁੰਚ ਕਰ ਸਕਦੇ ਹੋ।
ਰਜਿਸਟਰ ਕਰਨ ਲਈ, ਤੁਹਾਨੂੰ ਆਪਣੀ ਇਹ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਪਵੇਗੀ:
- ਵਰਕਰ ਆਈ ਡੀ (ਉਦਾਹਰਨ M123456)
- ਪਰਿਵਾਰਕ ਨਾਮ
- ਜਨਮ ਤਾਰੀਖ਼
ਤੁਹਾਡੀ ਜਾਣਕਾਰੀ ਦੀ ਰੱਖਿਆ ਕਰਨ ਲਈ, ਅਸੀਂ ਵਰਕਰ ਪੋਰਟਲ ਵਿੱਚ ਮਲਟੀ-ਫ਼ੈਕਟਰ ਪ੍ਰਮਾਣਿਕਤਾ ਨੂੰ ਜੋੜਿਆ ਹੈ। ਹਰ ਵਾਰ ਜਦ ਵੀ ਤੁਸੀਂ ਲੌਗ-ਇਨ ਕਰਦੇ ਹੋ, ਤਾਂ ਤੁਹਾਡੀ ਪਛਾਣ ਦੀ ਪੁਸ਼ਟੀ ਕਰਨ ਲਈ ਤੁਹਾਡੇ ਮੋਬਾਈਲ ਫ਼ੋਨ ਜਾਂ ਈਮੇਲ 'ਤੇ ਸੁਰੱਖਿਆ ਕੋਡ ਭੇਜਿਆ ਜਾਵੇਗਾ।
ਲੌਗ-ਇਨ ਕਰਨ ਲਈ ਤੁਹਾਨੂੰ ਅਥਾਰਟੀ ਕੋਲ ਰਜਿਸਟਰ ਹੋਏ ਮੋਬਾਈਲ ਫ਼ੋਨ ਨੰਬਰ ਜਾਂ ਈਮੇਲ ਪਤੇ ਦੀ ਲੋੜ ਹੈ। ਜੇ ਤੁਹਾਨੂੰ ਆਪਣੇ ਸੰਪਰਕ ਵੇਰਵਿਆਂ ਨੂੰ ਨਵਿਆਉਣ ਜਾਂ ਦਰਜ ਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ 1800 517 158 'ਤੇ ਫ਼ੋਨ ਕਰੋ।
1. && ਵਰਕਰ ਪੋਰਟਲ && 'ਤੇ ਜਾਓ ਅਤੇ 'ਆਨਲਾਈਨ ਐਕਸੈਸ ਲਈ ਰਜਿਸਟਰ ਕਰੋ' 'ਤੇ ਕਲਿੱਕ ਕਰੋ।
2. ਆਪਣੀ ਵਰਕਰ ਆਈ ਡੀ, ਪਰਿਵਾਰਕ ਨਾਮ ਅਤੇ ਜਨਮ ਤਾਰੀਖ਼ ਭਰੋ ਅਤੇ ‘ਨੈਕਸਟ’ 'ਤੇ ਕਲਿੱਕ ਕਰੋ।
3. ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹੋ ਅਤੇ ਸਹਿਮਤ ਹੋਵੋ, ਫਿਰ ‘ਸੇਵ ਐਂਡ ਕੰਟੀਨਿਊ’ 'ਤੇ ਕਲਿੱਕ ਕਰੋ।
4. ਆਪਣਾ ਪਾਸਵਰਡ ਬਣਾਓ ਅਤੇ ‘ਕੰਟੀਨਿਊ’ 'ਤੇ ਕਲਿੱਕ ਕਰੋ।
5. ‘ਪਰਮਿਸ਼ਨ ਸੈਕਸ਼ਨ’ ਵਿੱਚ ਸੋਧ ਕਰੋ, ਸੁਰੱਖਿਆ ਵਾਲੇ ਸਵਾਲ ਬਣਾਓ, ਅਤੇ ਫਿਰ ‘ਸੇਵ ਐਂਡ ਕਲੋਜ਼’ 'ਤੇ ਕਲਿੱਕ ਕਰੋ।
ਤੁਹਾਨੂੰ ਰਜਿਸਟਰ ਕਰ ਦਿੱਤਾ ਗਿਆ ਹੈ।
ਜੇ ਤੁਹਾਨੂੰ ਮਦਦ ਦੀ ਲੋੜ ਹੈ, ਤਾਂ 1800 517 158 'ਤੇ ਫ਼ੋਨ ਕਰਕੇ ਜਾਂ enquiries@plsa.vic.gov.au ਨੂੰ ਈਮੇਲ ਕਰਕੇ ਸਾਡੇ ਨਾਲ ਸੰਪਰਕ ਕਰੋ
ਹੋਰ ਜਾਣਕਾਰੀ
ਤੁਹਾਡੀ ਵਰਕਰ ਆਈ ਡੀ (Your Worker ID) - ਪੰਜਾਬੀ (Punjabi)
ਪੋਰਟੇਬਲ ਲੌਂਗ ਸਰਵਿਸ ਬੈਨੀਫ਼ਿਟਸ (ਲੰਬੀ ਨੌਕਰੀ ਦੇ ਲਾਭਾਂ ਵਾਲੀ) ਸਕੀਮ ਲਈ ਤੁਹਾਡੀ ਵਿਲੱਖਣ ਆਈ ਡੀ।
Missing service
What to do if you believe your hours have been incorrectly reported by your employer.
Updated


