ਤੁਹਾਡੀ ਵਰਕਰ ਆਈ ਡੀ (Your Worker ID) - ਪੰਜਾਬੀ (Punjabi)

ਪੋਰਟੇਬਲ ਲੌਂਗ ਸਰਵਿਸ ਬੈਨੀਫ਼ਿਟਸ (ਲੰਬੀ ਨੌਕਰੀ ਦੇ ਲਾਭਾਂ ਵਾਲੀ) ਸਕੀਮ ਲਈ ਤੁਹਾਡੀ ਵਿਲੱਖਣ ਆਈ ਡੀ।

ਪੋਰਟੇਬਲ ਲੌਂਗ ਸਰਵਿਸ ਬੈਨੀਫ਼ਿਟਸ ਸਕੀਮ ਵਾਸਤੇ ਤੁਹਾਡੀ ਵਰਕਰ ਆਈ ਡੀ ਹੀ ਤੁਹਾਡੀ ਵਿਲੱਖਣ ਆਈ ਡੀ ਹੈ।


ਜੇ ਤੁਸੀਂ ਨੌਕਰੀ ਬਦਲਦੇ ਹੋ, ਤਾਂ ਆਪਣੇ ਨਵੇਂ ਰੁਜ਼ਗਾਰਦਾਤੇ ਨੂੰ ਆਪਣੀ ਵਰਕਰ ਆਈ ਡੀ ਦੇ ਦਿਓ, ਅਤੇ ਉਹ ਤੁਹਾਨੂੰ ਆਪਣੀ ਤਿਮਾਹੀ ਵਾਲੀਆਂ ਰਿਟਰਨਾਂ ਵਿੱਚ ਸ਼ਾਮਲ ਕਰਨਾ ਸ਼ੁਰੂ ਕਰ ਦੇਣਗੇ।

ਵਰਕਰ ਪੋਰਟਲ ਲਈ ਰਜਿਸਟਰ ਕਰਨ ਲਈ, ਤੁਹਾਨੂੰ ਆਪਣੀ ਵਰਕਰ ਆਈ ਡੀ ਦੀ ਵੀ ਲੋੜ ਪਵੇਗੀ। ਜਦੋਂ ਤੁਸੀਂ ਰਜਿਸਟਰ ਹੋ ਜਾਂਦੇ ਹੋ, ਤਾਂ ਤੁਸੀਂ ਆਪਣੇ ਰੁਜ਼ਗਾਰਦਾਤੇ ਦੇ ਯੋਗਦਾਨ, ਸਕੀਮ ਦੇ ਅਧੀਨ ਮੌਜੂਦਾ ਜਮ੍ਹਾਂ ਰਕਮ ਦਾ ਪਤਾ ਰੱਖਣ ਅਤੇ ਆਪਣੀ ਸੰਪਰਕ ਜਾਣਕਾਰੀ ਨੂੰ ਨਵਿਆਉਣ ਲਈ ਪੋਰਟਲ ਵਿੱਚ ਲੌਗ-ਇਨ ਕਰ ਸਕਦੇ ਹੋ।


ਆਪਣੀ ਵਰਕਰ ਆਈ ਡੀ ਨੂੰ ਕਿਵੇਂ ਲੱਭਣਾ ਹੈ

ਜਦੋਂ ਤੁਹਾਡੇ ਰੁਜ਼ਗਾਰਦਾਤੇ ਨੇ ਤੁਹਾਨੂੰ ਪੋਰਟੇਬਲ ਲੌਂਗ ਸਰਵਿਸ ਅਥਾਰਟੀ ਕੋਲ ਰਜਿਸਟਰ ਕਰਵਾ ਦਿੱਤਾ ਹੈ, ਤਾਂ ਤੁਹਾਨੂੰ ਸਾਡੇ ਵੱਲੋਂ ਇੱਕ ਚਿੱਠੀ ਜਾਂ ਈਮੇਲ ਮਿਲੇਗੀ, ਜਿਸ ਵਿੱਚ ਤੁਹਾਡੀ ਵਰਕਰ ਆਈ ਡੀ ਸ਼ਾਮਲ ਹੋਵੇਗੀ।

ਜੇ ਤੁਹਾਨੂੰ ਆਪਣੀ ਵਰਕਰ ਆਈ ਡੀ ਨਹੀਂ ਮਿਲੀ ਹੈ, ਜਾਂ ਤੁਹਾਨੂੰ ਪੱਕਾ ਪਤਾ ਨਹੀਂ ਹੈ ਕਿ ਕੀ ਤੁਹਾਨੂੰ ਰਜਿਸਟਰ ਕੀਤਾ ਗਿਆ ਹੈ, ਤਾਂ ਇਹ ਜਾਂਚ ਕਰਨ ਲਈ ਆਪਣੇ ਰੁਜ਼ਗਾਰਦਾਤੇ ਨਾਲ ਸੰਪਰਕ ਕਰੋ ਕਿ ਉਨ੍ਹਾਂ ਨੇ ਤੁਹਾਨੂੰ ਰਜਿਸਟਰ ਕਰ ਦਿੱਤਾ ਹੈ।


ਗੁੰਮ ਹੋਈ ਵਰਕਰ ਆਈ ਡੀ

ਤੁਹਾਡਾ ਰੁਜ਼ਗਾਰਦਾਤਾ ਤੁਹਾਡੀ ਵਰਕਰ ਆਈ ਡੀ ਪ੍ਰਦਾਨ ਕਰਵਾਉਣ ਦੇ ਯੋਗ ਹੋਣਾ ਚਾਹੀਦਾ ਹੈ।

ਜੇ ਤੁਸੀਂ ਆਪਣੇ ਰੁਜ਼ਗਾਰਦਾਤੇ ਨਾਲ ਸੰਪਰਕ ਨਹੀਂ ਕਰ ਸਕਦੇ ਹੋ, ਤਾਂ ਤੁਸੀਂ 1800 517 158 'ਤੇ ਫ਼ੋਨ ਕਰਕੇ ਜਾਂ enquiries@plsa.vic.gov.au ਨੂੰ ਈਮੇਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਹੋਰ ਜਾਣਕਾਰੀ

Updated

""

Sign up to the portable long service email newsletter

Keep up to date on the scheme. Sign up to the Portable Long Service Authority email newsletter.

Please view our collection notice under the Portable Long Service Authority heading on our privacy page