ਵਰਕਰ ਪੋਰਟਲ
ਪੋਰਟਲ ਰਾਹੀਂ ਤੁਸੀਂ ਆਪਣੇ ਰੁਜ਼ਗਾਰਦਾਤੇ ਦੇ ਯੋਗਦਾਨ, ਸਕੀਮ ਅਧੀਨ ਮੌਜੂਦਾ ਰਕਮ ਦਾ ਪਤਾ ਰੱਖ ਸਕਦੇ ਹੋ, ਅਤੇ ਆਪਣਾ ਪਤਾ ਅਤੇ ਫ਼ੋਨ ਨੰਬਰ ਨਵਿਆ ਸਕਦੇ ਹੋ।
ਵਰਕਰ ਪੋਰਟਲ ਤੱਕ ਪਹੁੰਚ ਕਿਵੇਂ ਕਰਨੀ ਹੈ
ਜੇ ਤੁਸੀਂ ਪਹਿਲਾਂ ਹੀ ਵਰਕਰ ਪੋਰਟਲ ਲਈ ਰਜਿਸਟਰ ਹੋਏ ਹੋ, ਤਾਂ ਤੁਸੀਂ ਆਪਣੀ ਈਮੇਲ ਜਾਂ ਵਰਕਰ ਆਈ ਡੀ ਦੀ ਵਰਤੋਂ ਕਰਕੇ ਲੌਗ-ਇਨ ਕਰ ਸਕਦੇ ਹੋ।
ਤੁਹਾਡੀ ਜਾਣਕਾਰੀ ਦੀ ਰੱਖਿਆ ਕਰਨ ਲਈ, ਅਸੀਂ ਵਰਕਰ ਪੋਰਟਲ ਵਿੱਚ ਮਲਟੀ-ਫ਼ੈਕਟਰ ਪ੍ਰਮਾਣਿਕਤਾ ਨੂੰ ਜੋੜਿਆ ਹੈ। ਹਰ ਵਾਰ ਜਦ ਵੀ ਤੁਸੀਂ ਲੌਗ-ਇਨ ਕਰਦੇ ਹੋ, ਤਾਂ ਤੁਹਾਡੀ ਪਛਾਣ ਦੀ ਪੁਸ਼ਟੀ ਕਰਨ ਲਈ ਤੁਹਾਡੇ ਮੋਬਾਈਲ ਫ਼ੋਨ ਜਾਂ ਈਮੇਲ 'ਤੇ ਸੁਰੱਖਿਆ ਕੋਡ ਭੇਜਿਆ ਜਾਵੇਗਾ।
ਲੌਗ-ਇਨ ਕਰਨ ਲਈ ਤੁਹਾਨੂੰ ਅਥਾਰਟੀ ਕੋਲ ਰਜਿਸਟਰ ਹੋਏ ਮੋਬਾਈਲ ਫ਼ੋਨ ਨੰਬਰ ਜਾਂ ਈਮੇਲ ਪਤੇ ਦੀ ਲੋੜ ਹੈ। ਜੇ ਤੁਹਾਨੂੰ ਆਪਣੇ ਸੰਪਰਕ ਵੇਰਵਿਆਂ ਨੂੰ ਨਵਿਆਉਣ ਜਾਂ ਦਰਜ ਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ 1800 517 158 'ਤੇ ਫ਼ੋਨ ਕਰੋ।
ਵਰਕਰ ਪੋਰਟਲ ਦੇ ਨਵੇਂ ਵਰਤੋਂ ਕਰਨ ਵਾਲਿਆਂ ਨੂੰ ਔਨਲਾਈਨ ਪਹੁੰਚ ਕਰਨ ਲਈ ਰਜਿਸਟਰ ਕਰਨ ਦੀ ਜ਼ਰੂਰਤ ਹੋਏਗੀ। ਰਜਿਸਟਰ ਕਰਨ ਲਈ, ਤੁਹਾਨੂੰ ਆਪਣੀ ਇਹ ਜਾਣਕਾਰੀ ਪ੍ਰਦਾਨ ਕਰਨ ਦੀ ਲੋੜ ਪਵੇਗੀ:
- ਵਰਕਰ ਆਈ ਡੀ (ਉਦਾਹਰਨ M123456)
- ਪਰਿਵਾਰਕ ਨਾਮ
- ਜਨਮ ਤਾਰੀਖ਼।
ਵਰਕਰ ਪੋਰਟਲ ਲਈ ਰਜਿਸਟਰ ਕਿਵੇਂ ਕਰਨਾ ਹੈ, ਇਸ ਬਾਰੇ ਸਾਡੀ ਗਾਈਡ ਦੇਖੋ।
ਹੋਰ ਜਾਣਕਾਰੀ
ਵਰਕਰ ਪੋਰਟਲ ਲਈ ਰਜਿਸਟਰ ਕਿਵੇਂ ਕਰਨਾ ਹੈ (How to register for the worker portal) - ਪੰਜਾਬੀ (Punjabi)
ਪੋਰਟਲ ਲਈ ਰਜਿਸਟਰ ਕਰਨ ਦੇ ਤਰੀਕੇ ਬਾਰੇ ਦੱਸਣ ਵਾਲੀ ਕਦਮ-ਦਰ-ਕਦਮ ਗਾਈਡ।
ਤੁਹਾਡੀ ਵਰਕਰ ਆਈ ਡੀ (Your Worker ID) - ਪੰਜਾਬੀ (Punjabi)
ਪੋਰਟੇਬਲ ਲੌਂਗ ਸਰਵਿਸ ਬੈਨੀਫ਼ਿਟਸ (ਲੰਬੀ ਨੌਕਰੀ ਦੇ ਲਾਭਾਂ ਵਾਲੀ) ਸਕੀਮ ਲਈ ਤੁਹਾਡੀ ਵਿਲੱਖਣ ਆਈ ਡੀ।
Missing service
What to do if you believe your hours have been incorrectly reported by your employer.
Updated

