ਯੋਗਤਾ
ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦਾ ਦਾਅਵਾ ਕਰਨ ਲਈ, ਤੁਹਾਨੂੰ ਸਕੀਮ ਦੇ ਅਧੀਨ 7 ਸਾਲਾਂ ਦੀ ਮਾਨਤਾ ਪ੍ਰਾਪਤ ਨੌਕਰੀ ਲਾਜ਼ਮੀ ਪੂਰੀ ਕਰਨੀ ਚਾਹੀਦੀ ਹੈ।
ਮਾਨਤਾ ਪ੍ਰਾਪਤ ਨੌਕਰੀ ਉਹ ਕੁੱਲ ਸਮਾਂ ਹੁੰਦਾ ਹੈ, ਜਦੋਂ ਤੁਸੀਂ ਸਕੀਮ ਅਧੀਨ ਆਉਂਦੇ ਕਿਸੇ ਉਦਯੋਗ ਵਿੱਚ ਕੰਮ ਕੀਤਾ ਹੈ।
ਤੁਸੀਂ ਵਰਕਰ ਪੋਰਟਲ(opens in a new window) 'ਤੇ ਆਪਣੀ ਮਾਨਤਾ ਪ੍ਰਾਪਤ ਨੌਕਰੀ ਦਾ ਬਕਾਇਆ ਵੇਖ ਸਕਦੇ ਹੋ।
ਤੁਹਾਡੇ ਰੁਜ਼ਗਾਰਦਾਤੇ ਦੁਆਰਾ ਸਾਨੂੰ ਹਰ ਤਿਮਾਹੀ (ਹਰ 3 ਮਹੀਨੇ ਬਾਅਦ) ਤੁਹਾਡੇ ਕੰਮ ਦੇ ਘੰਟੇ ਅਤੇ ਆਮ ਮਿਲਦੀ ਤਨਖਾਹ ਭੇਜਣ ਤੋਂ ਬਾਅਦ ਤੁਹਾਡਾ ਮਾਨਤਾ ਪ੍ਰਾਪਤ ਨੌਕਰੀ ਦਾ ਬਕਾਇਆ, ਵਰਕਰ ਪੋਰਟਲ 'ਤੇ ਅੱਪਡੇਟ ਕੀਤਾ ਜਾਂਦਾ ਹੈ। ਉਦਾਹਰਣ ਦੇ ਲਈ, ਜੇ ਤੁਸੀਂ ਅਪ੍ਰੈਲ ਤੋਂ ਜੂਨ ਤਿਮਾਹੀ ਵਿੱਚ ਕੰਮ ਕੀਤਾ ਸੀ, ਤਾਂ ਤੁਹਾਡੇ ਰੁਜ਼ਗਾਰਦਾਤੇ ਕੋਲ 31 ਜੁਲਾਈ ਤੱਕ ਦਾ ਸਮਾਂ ਹੁੰਦਾ ਹੈ, ਕਿ ਉਹ ਸਾਨੂੰ ਆਪਣੀ ਤਿਮਾਹੀ ਰਿਟਰਨ ਵਿੱਚ ਤੁਹਾਡੇ ਰਿਕਾਰਡ ਭੇਜੇ।
ਤਿਮਾਹੀ ਰਿਟਰਨ ਦੀ ਕਾਰਵਾਈ ਪੂਰੀ ਕਰਨ ਵਿੱਚ ਆਮ ਤੌਰ 'ਤੇ ਸਾਨੂੰ ਲੱਗਭਗ 7 ਦਿਨ ਲੱਗਦੇ ਹਨ।
ਜਦ ਤੱਕ ਤੁਹਾਡਾ ਮਾਨਤਾ ਪ੍ਰਾਪਤ ਨੌਕਰੀ ਦਾ ਬਕਾਇਆ, ਵਰਕਰ ਪੋਰਟਲ 'ਤੇ 7 ਸਾਲਾਂ ਤੱਕ ਨਹੀਂ ਪਹੁੰਚ ਜਾਂਦਾ, ਤੁਸੀਂ ਤਦ ਤੱਕ ਆਪਣੇ ਪੋਰਟੇਬਲ ਲੰਬੀ ਨੌਕਰੀ ਦੀ ਛੁੱਟੀ ਦਾ ਦਾਅਵਾ ਕਰਨ ਦੇ ਯੋਗ ਨਹੀਂ ਹੋਵੋਗੇ।
ਇਹ ਚੁਣਨਾ ਕਿ ਕਿਹੜੀ ਛੁੱਟੀ ਲੈਣੀ ਹੈ
ਜੇ ਤੁਸੀਂ ਆਪਣੇ ਰੁਜ਼ਗਾਰਦਾਤੇ ਨਾਲ ਰਿਵਾਇਤੀ ਲੰਬੀ ਨੌਕਰੀ ਵਾਲੀ ਛੁੱਟੀ ਅਤੇ ਪੋਰਟੇਬਲ ਲੰਬੀ ਨੌਕਰੀ ਵਾਲੀ ਛੁੱਟੀ ਦੋਵਾਂ ਦੇ ਹੱਕਦਾਰ ਹੋ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਇਹ ਚੁਣਨਾ ਚਾਹੀਦਾ ਹੈ ਕਿ ਤੁਸੀਂ ਕਿਹੜਾ ਲਾਭ ਲੈਣਾ ਚਾਹੋਗੇ।
ਤੁਸੀਂ ਇਕੋ ਮਾਨਤਾ ਪ੍ਰਾਪਤ ਨੌਕਰੀ ਦੀ ਮਿਆਦ ਲਈ ਰਿਵਾਇਤੀ ਅਤੇ ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦਾ ਦਾਅਵਾ ਨਹੀਂ ਕਰ ਸਕਦੇ। ਉਦਾਹਰਣ ਦੇ ਲਈ, ਉਹ ਕਰਮਚਾਰੀ ਜੋ ਆਪਣੇ ਰੁਜ਼ਗਾਰਦਾਤੇ ਨਾਲ ਅਥਾਰਟੀ ਨਾਲ ਰਿਕਾਰਡ ਕੀਤੀ ਨੌਕਰੀ ਦੀ ਮਿਆਦ ਲਈ ਰਿਵਾਇਤੀ ਲੰਬੀ ਨੌਕਰੀ ਵਾਲੀ ਛੁੱਟੀ ਲੈਂਦੇ ਹਨ, ਉਨ੍ਹਾਂ ਨੂੰ ਪੋਰਟੇਬਲ ਲੰਬੀ ਨੌਕਰੀ ਵਾਲੇ ਲਾਭਾਂ ਦਾ ਹੱਕ ਮਿਲੇਗਾ, ਪਰ ਇਹ ਦਾਅਵਾ ਕੀਤੀ ਗਈ ਨੌਕਰੀ ਦੀ ਸਾਂਝੀ ਮਿਆਦ ਦੀ ਮਾਤਰਾ ਨਾਲ ਘੱਟ ਸਕਦੇ ਹਨ।
ਰਿਵਾਇਤੀ ਲੰਬੀ ਨੌਕਰੀ ਵਾਲੀ ਛੁੱਟੀ
ਜੇ ਤੁਸੀਂ ਰਿਵਾਇਤੀ ਲੰਬੀ ਨੌਕਰੀ ਵਾਲੀ ਛੁੱਟੀ ਲੈਣ ਦਾ ਫ਼ੈਸਲਾ ਕਰਦੇ ਹੋ, ਤਾਂ ਤੁਹਾਡਾ ਰੁਜ਼ਗਾਰਦਾਤਾ ਤੁਹਾਨੂੰ ਇੱਕ ਛੁੱਟੀ ਦ(opens in a new window)ੀ (opens in a new window)ਨਾਮਜ਼ਦਗੀ ਵਾਲਾ ਫਾਰਮ(opens in a new window) ਭਰਨ ਲਈ ਕਹੇਗਾ।
ਇਹ ਫਾਰਮ ਤੁਹਾਡੇ ਰੁਜ਼ਗਾਰਦਾਤੇ ਨੂੰ ਅਥਾਰਟੀ ਕੋਲ ਰਿਕਾਰਡ ਕੀਤੀ ਨੌਕਰੀ ਦੇ ਮਿਆਦ ਵਾਸਤੇ ਭੁਗਤਾਨ ਕੀਤੀ ਰਿਵਾਇਤੀ ਲੰਬੀ ਨੌਕਰੀ ਵਾਲੀ ਛੁੱਟੀ ਵਾਸਤੇ ਭੁਗਤਾਨ ਦੀ ਵਾਪਸੀ ਦਾ ਦਾਅਵਾ ਕਰਨ ਦੇ ਯੋਗ ਬਣਾਉਂਦਾ ਹੈ।
ਤੁਹਾਡੇ ਰੁਜ਼ਗਾਰਦਾਤੇ ਨਾਲ ਰਿਵਾਇਤੀ ਲੰਬੀ ਨੌਕਰੀ ਵਾਲੀ ਛੁੱਟੀ ਲੈਣ ਨਾਲ ਜੁੜੇ ਵਾਧੂ ਲਾਭ ਮਿਲ ਸਕਦੇ ਹਨ, ਜਿਸ ਵਿੱਚ ਤੁਹਾਡੀ ਛੁੱਟੀ ਦੀ ਮਿਆਦ ਦੇ ਦੌਰਾਨ ਸੁਪਰਐਨੂਏਸ਼ਨ ਦਾ ਭੁਗਤਾਨ ਵੀ ਸ਼ਾਮਲ ਹੈ। ਕਰਮਚਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਦਾਅਵੇ 'ਤੇ ਵਿਚਾਰ ਕਰਦੇ ਸਮੇਂ ਇਨ੍ਹਾਂ ਹੱਕਾਂ ਦੇ ਵਿਚਕਾਰ ਫ਼ਰਕ ਨੂੰ ਸਮਝਦੇ ਹਨ।
ਪੋਰਟੇਬਲ ਲੰਬੀ ਸੇਵਾ ਛੁੱਟੀ
ਜੇਕਰ ਤੁਸੀਂ ਇਸ ਸਕੀਮ ਦੇ ਤਹਿਤ ਪੋਰਟੇਬਲ ਲੰਬੀ ਸੇਵਾ ਛੁੱਟੀ ਲੈਣ ਦਾ ਫੈਸਲਾ ਕਰਦੇ ਹੋ, ਤਾਂ ਤੁਹਾਡੇ ਮਾਲਕ ਨੂੰ ਛੁੱਟੀ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ ਅਤੇ 'ਮਾਲਕ ਪ੍ਰਵਾਨਗੀ ਫਾਰਮ' ਪੋਰਟੇਬਲ ਲੰਬੀ ਸੇਵਾ ਛੁੱਟੀ ਲਈ ਭਰਨਾ ਚਾਹੀਦਾ ਹੈ। ਤੁਹਾਨੂੰ ਆਪਣੇ ਦਾਅਵੇ ਦੇ ਨਾਲ ਭਰਿਆ ਹੋਇਆ ਫਾਰਮ ਅਥਾਰਟੀ ਨੂੰ ਜਮ੍ਹਾ ਕਰਨਾ ਚਾਹੀਦਾ ਹੈ।
ਸੁਰੱਖਿਆ ਕਰਮਚਾਰੀਆਂ ਨੂੰ ਆਪਣੇ ਮਾਲਕ ਨਾਲ ਸਹਿਮਤ ਲੰਬੀ ਸੇਵਾ ਛੁੱਟੀ ਦੀ ਮਿਆਦ ਦੌਰਾਨ ਕੋਈ ਕੰਮ ਨਹੀਂ ਕਰਨਾ ਚਾਹੀਦਾ।
ਸੁਰੱਖਿਆ ਉਦਯੋਗ ਨੂੰ ਸਥਾਈ ਤੌਰ 'ਤੇ ਛੱਡਣ ਵਾਲੇ ਕਰਮਚਾਰੀ ਛੁੱਟੀ ਨਹੀਂ ਲੈਂਦੇ; ਇਸ ਦੀ ਬਜਾਏ, ਉਹਨਾਂ ਨੂੰ ਇੱਕਮੁਸ਼ਤ ਰਕਮ ਦੇ ਰੂਪ ਵਿੱਚ ਆਪਣੇ ਹੱਕਾਂ ਲਈ ਭੁਗਤਾਨ ਪ੍ਰਾਪਤ ਹੁੰਦਾ ਹੈ।
ਕਿਰਪਾ ਕਰਕੇ ਧਿਆਨ ਦਿਓ: ਪੋਰਟੇਬਲ ਲੰਬੀ ਸੇਵਾ ਲਾਭ ਭੁਗਤਾਨਾਂ ਵਿੱਚ ਸੇਵਾਮੁਕਤੀ ਸ਼ਾਮਲ ਨਹੀਂ ਹੈ, ਅਤੇ ਉਹਨਾਂ ਨੂੰ ਮਿਆਰੀ ਦਰ 'ਤੇ ਭੁਗਤਾਨ ਕੀਤਾ ਜਾਂਦਾ ਹੈ।
ਦਾਅਵਾ ਕਿਵੇਂ ਕਰੀਏ
ਯੋਗ ਕਰਮਚਾਰੀ ਵਰਕਰ ਪੋਰਟਲ(opens in a new window) 'ਤੇ ਆਪਣੇ ਪੋਰਟੇਬਲ ਲੰਬੀ ਨੌਕਰੀ ਵਾਲੀ ਛੁੱਟੀ ਦਾ ਦਾਅਵਾ ਕਰਦੇ ਹਨ।
ਤੁਹਾਨੂੰ ਇਹ ਦੇਖਣ ਲਈ ਵਰਕਰ ਪੋਰਟਲ ਦੀ ਜਾਂਚ ਕਰਨੀ ਚਾਹੀਦੀ ਹੈ, ਕਿ ਕੀ ਤੁਹਾਡੀ ਨੌਕਰੀ ਨੂੰ ਤੁਹਾਡੇ ਰੁਜ਼ਗਾਰਦਾਤੇ ਦੁਆਰਾ ਸਹੀ ਤਰੀਕੇ ਨਾਲ ਰਿਕਾਰਡ ਕੀਤਾ ਗਿਆ ਹੈ, ਅਤੇ ਇਹ ਕਿ ਤੁਹਾਡੇ ਸੰਪਰਕ ਵੇਰਵੇ ਤਾਜ਼ਾ ਹਨ।
ਦਾਅਵਾ ਕਰਨ ਲਈ:
- ਵਰਕਰ ਪੋਰਟਲ(opens in a new window) ਵਿੱਚ ਲੌਗ-ਇਨ ਕਰੋ
- ਮੀਨੂ ਵਿੱਚ 'ਦਾਅਵੇ' 'ਤੇ ਕਲਿੱਕ ਕਰੋ
- ਜੇ ਤੁਸੀਂ ਯੋਗ ਹੋ, ਤਾਂ ਤੁਸੀਂ ਸਕ੍ਰੀਨ ਦੇ ਉੱਪਰਲੀ ਸੱਜੀ ਨੁੱਕਰ ਵਿੱਚ ਇੱਕ 'ਨਵਾਂ ਦਾਅਵਾ' ਬਟਨ ਦੇਖੋਗੇ।
ਤੁਸੀਂ ਸਾਡੀ ਕਦਮ-ਦਰ-ਕਦਮ ਗਾਈਡ ਨੂੰ ਵਰਤ ਸਕਦੇ ਹੋ: ਦਾਅਵਾ ਕਿਵੇਂ ਕਰੀਏ ਦੀ ਗਾਈਡ: ਠੇਕੇ ‘ਤੇ ਸਫ਼ਾਈ ਕਰਨ ਵਾਲੇ ਕਰਮਚਾਰੀ(opens in a new window)।
ਦਾਅਵੇ ਦੀ ਕਾਰਵਾਈ
ਜਦੋਂ ਸਾਨੂੰ ਤੁਹਾਡਾ ਦਾਅਵਾ ਮਿਲਦਾ ਹੈ, ਤਾਂ ਅਸੀਂ ਤੁਹਾਡੇ ਕੰਮ ਦੇ ਇਤਿਹਾਸ ਦੀ ਜਾਂਚ ਕਰਾਂਗੇ। ਜੇ ਸਾਨੂੰ ਵਧੇਰੇ ਜਾਣਕਾਰੀ ਦੀ ਜ਼ਰੂਰਤ ਹੈ, ਤਾਂ ਕਈ ਵਾਰ ਅਸੀਂ ਤੁਹਾਡੇ ਨਾਲ ਅਤੇ/ਜਾਂ ਤੁਹਾਡੇ ਰੁਜ਼ਗਾਰਦਾਤੇ ਨਾਲ ਸੰਪਰਕ ਕਰਦੇ ਹਾਂ।
ਦਾਅਵਿਆਂ 'ਤੇ ਆਮ ਤੌਰ 'ਤੇ 3 ਹਫ਼ਤਿਆਂ ਦੇ ਅੰਦਰ ਕਾਰਵਾਈ ਕੀਤੀ ਜਾਂਦੀ ਹੈ। ਜੇ ਸਾਨੂੰ ਵਧੇਰੇ ਜਾਣਕਾਰੀ ਦੀ ਜ਼ਰੂਰਤ ਹੈ, ਜਾਂ ਤੁਹਾਡੇ ਰੁਜ਼ਗਾਰਦਾਤੇ ਨਾਲ ਵੇਰਵਿਆਂ ਦੀ ਜਾਂਚ ਕਰਨੀ ਪੈਂਦੀ ਹੈ, ਤਾਂ ਇਸ ਵਿੱਚ ਵਧੇਰੇ ਸਮਾਂ ਲੱਗ ਸਕਦਾ ਹੈ।
ਕੁਝ ਹੋਰ ਦਾਅਵਿਆਂ ਉਪਰ ਕਾਰਵਾਈ ਕਰਨ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ। ਉਦਾਹਰਣ ਦੇ ਲਈ, ਜੇ ਤੁਸੀਂ ਰਿਟਾਇਰ ਹੋ ਰਹੇ ਹੋ ਜਾਂ ਉਦਯੋਗ ਨੂੰ ਛੱਡ ਕੇ ਜਾ ਰਹੇ ਹੋ।
ਹੱਕਦਾਰੀ
ਯੋਗ ਕਰਮਚਾਰੀ ਇਸ ਯੋਜਨਾ ਦੇ ਅਧੀਨ ਹਰ 60 ਹਫ਼ਤਿਆਂ ਦੀ ਰਿਕਾਰਡ ਕੀਤੀ ਗਈ ਨੌਕਰੀ ਲਈ, 1 ਹਫ਼ਤੇ ਦੀ ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦੇ ਹੱਕਦਾਰ ਹਨ।
ਇੱਕ ਵਾਰ ਜਦੋਂ ਤੁਸੀਂ ਦਾਅਵਾ ਕਰਨ ਦੇ ਯੋਗ ਹੋ ਜਾਂਦੇ ਹੋ, ਤਾਂ ਤੁਹਾਡਾ ਹੱਕਦਾਰੀ ਬਕਾਇਆ ਵਰਕਰ ਪੋਰਟਲ 'ਤੇ ਉਪਲਬਧ ਹੋਵੇਗਾ।
ਦਾਅਵੇ ਦੀ ਰਕਮ ਦਾ ਭੁਗਤਾਨ ਕੀਤਾ ਗਿਆ
ਤੁਹਾਡੇ ਪੋਰਟੇਬਲ ਲੰਬੀ ਨੌਕਰੀ ਦੇ ਭੁਗਤਾਨ ਦੀ ਗਿਣਤੀ ਦਾਅਵਾ ਕੀਤੇ ਹਫ਼ਤਿਆਂ (ਜਾਂ ਹਫ਼ਤਿਆਂ ਦੇ ਹਿੱਸੇ) ਦੀ ਗਿਣਤੀ ਦੇ ਆਧਾਰ 'ਤੇ ਕੀਤੀ ਜਾਂਦੀ ਹੈ, ਜਿਸ ਨੂੰ ਭੁਗਤਾਨ ਵਾਸਤੇ ਅਰਜ਼ੀ ਦੇਣ ਦੇ ਸਮੇਂ ਮਿਲਣ ਵਾਲੀ ਸਾਧਾਰਣ ਤਨਖਾਹ ਦੀ ਹਫ਼ਤਾਵਾਰੀ ਦਰ ਨਾਲ ਗੁਣਾ ਕੀਤਾ ਜਾਂਦਾ ਹੈ।
ਜੇ ਪਿਛਲੇ 2 ਸਾਲਾਂ ਵਿੱਚ ਤੁਹਾਡੇ ਕੰਮ ਦੇ ਘੰਟੇ ਬਦਲ ਗਏ ਹਨ, ਤਾਂ ਅਸੀਂ ਤੁਹਾਡੇ ਭੁਗਤਾਨ ਦਾ ਪਤਾ ਲਗਾਉਣ ਲਈ ਤੁਹਾਡੇ ਔਸਤ ਘੰਟਿਆਂ ਦੀ ਵਰਤੋਂ ਕਰਾਂਗੇ, ਜਿਵੇਂ ਕਿ ਤੁਹਾਡੇ ਰੁਜ਼ਗਾਰਦਾਤੇ ਦੁਆਰਾ ਦੱਸਿਆ ਗਿਆ ਹੈ।
ਜੇ ਤੁਹਾਡੀ ਪੋਰਟੇਬਲ ਲੰਬੀ ਨੌਕਰੀ ਵਾਲੀ ਛੁੱਟੀ ਤੋਂ ਪਹਿਲਾਂ ਤੁਹਾਡੀ ਤਨਖਾਹ ਦੀ ਦਰ ਵਧ ਜਾਂਦੀ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ, ਤਾਂ ਜੋ ਅਸੀਂ ਤੁਹਾਡੀ ਭੁਗਤਾਨ ਦੀ ਰਕਮ ਨੂੰ ਅੱਪਡੇਟ ਕਰ ਸਕੀਏ। ਤੁਹਾਨੂੰ ਲਾਜ਼ਮੀ ਤੌਰ 'ਤੇ ਸਾਨੂੰ ਆਪਣੀ ਨਵੀਂ ਤਨਖਾਹ ਦਰ ਨੂੰ ਦੱਸਣ ਵਾਲੇ ਦਸਤਾਵੇਜ਼ ਭੇਜਣੇ ਚਾਹੀਦੇ ਹਨ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਇਹ ਕਦੋਂ ਵਧੇਗੀ।
ਭੁਗਤਾਨ
ਅਥਾਰਟੀ ਤੁਹਾਡੇ ਪੋਰਟੇਬਲ ਲੰਬੀ ਨੌਕਰੀ ਦੇ ਲਾਭ ਦਾ ਭੁਗਤਾਨ ਸਿੱਧੇ ਤੁਹਾਡੇ ਨਾਮਜ਼ਦ ਬੈਂਕ ਖਾਤੇ ਵਿੱਚ ਇਕਮੁਸ਼ਤ ਰਕਮ ਵਜੋਂ ਕਰਦੀ ਹੈ।
ਟੈਕਸ
ਤੁਹਾਡੀ ਪੋਰਟੇਬਲ ਲੰਬੀ ਨੌਕਰੀ ਛੁੱਟੀ ਦੀ ਅਦਾਇਗੀ 'ਤੇ ਆਸਟ੍ਰੇਲੀਆ ਦੇ ਟੈਕਸ ਆਫ਼ਿਸ (ATO) ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਲਾਗੂ ਟੈਕਸ ਦਰ 'ਤੇ ਟੈਕਸ ਲਗਾਇਆ ਜਾਵੇਗਾ। ਟੈਕਸ ਦੀਆਂ ਦਰਾਂ ਬਾਰੇ ਹੋਰ ਸਲਾਹ ਲਈ, ATO ਨਾਲ ਸੰਪਰਕ ਕਰੋ।
ਪੋਰਟੇਬਲ ਲੰਬੀ ਨੌਕਰੀ ਛੁੱਟੀ ਦੀ ਅਦਾਇਗੀ ਟੈਕਸ ਤੋਂ ਬਿਨਾਂ ਹੈ। ਕਿਸੇ ਕਰਮਚਾਰੀ ਦੀ ਮੌਤ 'ਤੇ ਕੀਤੇ ਗਏ ਦਾਅਵੇ ਦੇ ਭੁਗਤਾਨਾਂ ਵਿੱਚੋਂ ਟੈਕਸ ਨਹੀਂ ਕੱਟਿਆ ਜਾਵੇਗਾ।
ਸੁਰੱਖਿਆ ਕਰਮਚਾਰੀ, ਦਾਅਵਿਆਂ ਦੀਆਂ ਕਿਸਮਾਂ
| ਦਾਅਵੇ ਦੀ ਕਿਸਮ | ਜਾਣਕਾਰੀ |
| ਪੋਰਟੇਬਲ ਲੰਬੀ ਸੇਵਾ ਵਾਲੀ ਛੁੱਟੀ ਅਤੇ ਭੁਗਤਾਨ | ਕੌਣ ਦਾਅਵਾ ਕਰ ਸਕਦਾ ਹੈ? ਸੁਰੱਖਿਆ ਕਰਮਚਾਰੀ ਜਿਨ੍ਹਾਂ ਕੋਲ ਇਸ ਯੋਜਨਾ ਦੇ ਅਧੀਨ 7 ਸਾਲਾਂ ਦੀ ਮਾਨਤਾ ਪ੍ਰਾਪਤ ਰੁਜ਼ਗਾਰ ਹੈ। ਦਸਤਾਵੇਜ਼, ਜੋ ਕਿ ਸਾਨੂੰ ਦਾਅਵੇ ਲਈ ਲੋੜੀਂਦੇ ਹਨ
|
| ਉਦਯੋਗ ਨੂੰ ਛੱਡ ਕੇ ਜਾਣਾ – ਪੂਰੀ ਅਸਮਰੱਥਾ | ਕੌਣ ਦਾਅਵਾ ਕਰ ਸਕਦਾ ਹੈ? 7 ਸਾਲਾਂ ਦੀ ਮਾਨਤਾ ਪ੍ਰਾਪਤ ਨੌਕਰੀ ਵਾਲੇ ਕਰਮਚਾਰੀ ਜੋ ਸਥਾਈ ਤੌਰ 'ਤੇ ਉਦਯੋਗ ਛੱਡ ਰਹੇ ਹਨ। ਦਾਅਵੇ ਲਈ ਸਾਨੂੰ ਲੋੜੀਂਦੇ ਦਸਤਾਵੇਜ਼
ਦਾਅਵੇ ਲਈ ਸਾਨੂੰ ਲੋੜੀਂਦੇ ਦਸਤਾਵੇਜ਼
|
| ਉਦਯੋਗ ਨੂੰ ਛੱਡ ਕੇ ਜਾਣਾ | ਕੌਣ ਦਾਅਵਾ ਕਰ ਸਕਦਾ ਹੈ? 7 ਸਾਲਾਂ ਦੀ ਮਾਨਤਾ ਪ੍ਰਾਪਤ ਨੌਕਰੀ ਵਾਲੇ ਕਰਮਚਾਰੀ ਜੋ ਪੱਕੇ ਤੌਰ 'ਤੇ ਉਦਯੋਗ ਨੂੰ ਛੱਡ ਕੇ ਜਾ ਰਹੇ ਹਨ। ਦਸਤਾਵੇਜ਼, ਜੋ ਕਿ ਸਾਨੂੰ ਦਾਅਵੇ ਲਈ ਲੋੜੀਂਦੇ ਹਨ
|
| ਮ੍ਰਿਤਕ ਕਰਮਚਾਰੀ | ਕੌਣ ਦਾਅਵਾ ਕਰ ਸਕਦਾ ਹੈ? ਇੱਕ ਕਾਨੂੰਨੀ ਪ੍ਰਤੀਨਿਧੀ, ਪਤੀ/ਪਤਨੀ, ਨਜ਼ਦੀਕੀ ਰਿਸ਼ਤੇਦਾਰ ਜਾਂ ਪਾਵਰ ਆਫ਼ ਅਟਾਰਨੀ ਦੇ ਅਧੀਨ ਅਧਿਕਾਰਤ ਵਿਅਕਤੀ, 7 ਸਾਲਾਂ ਦੀ ਮਾਨਤਾ ਪ੍ਰਾਪਤ ਨੌਕਰੀ ਵਾਲੇ ਮ੍ਰਿਤਕ ਕਰਮਚਾਰੀ ਦੀ ਤਰਫ਼ੋਂ ਦਾਅਵਾ ਕਰ ਸਕਦਾ ਹੈ। ਦਾਅਵਾ ਕਰਨ ਲਈ ਲੋੜੀਂਦੇ ਦਸਤਾਵੇਜ਼
|
ਹੋਰ ਜਾਣਕਾਰੀ
ਦਾਅਵਾ ਕਿਵੇਂ ਕਰੀਏ ਵਾਲੀ ਗਾਈਡ (How to claim guide): ਠੇਕੇ ‘ਤੇ ਕੰਮ ਕਰਨ ਵਾਲੇ ਸਫ਼ਾਈ ਅਤੇ ਸੁਰੱਖਿਆ ਕਰਮਚਾਰੀ (Contract cleaning and security workers) - ਪੰਜਾਬੀ (Punjabi)
ਵਰਕਰ ਪੋਰਟਲ 'ਤੇ ਦਾਅਵਾ ਕਰਨ ਲਈ ਕਦਮ-ਦਰ-ਕਦਮ ਗਾਈਡ।
Updated
