ਦਾਅਵਾ ਕਿਵੇਂ ਕਰੀਏ ਵਾਲੀ ਗਾਈਡ (How to claim guide): ਠੇਕੇ ‘ਤੇ ਕੰਮ ਕਰਨ ਵਾਲੇ ਸਫ਼ਾਈ ਅਤੇ ਸੁਰੱਖਿਆ ਕਰਮਚਾਰੀ (Contract cleaning and security workers) - ਪੰਜਾਬੀ (Punjabi)

ਵਰਕਰ ਪੋਰਟਲ 'ਤੇ ਦਾਅਵਾ ਕਰਨ ਲਈ ਕਦਮ-ਦਰ-ਕਦਮ ਗਾਈਡ।

ਸ਼ੁਰੂ ਕਰਨ ਤੋਂ ਪਹਿਲਾਂ

ਆਪਣੇ ਦਸਤਾਵੇਜ਼ਾਂ ਨੂੰ ਤਿਆਰ ਰੱਖੋ ਜਿੰਨ੍ਹਾਂ ਦੀ ਤੁਹਾਨੂੰ ਆਪਣੇ ਦਾਅਵੇ ਵਾਸਤੇ ਲੋੜ ਪਵੇਗੀ:

ਤੁਸੀਂ ਇਨ੍ਹਾਂ ਦਸਤਾਵੇਜ਼ਾਂ ਦੀ ਫ਼ੋਟੋ ਖਿੱਚਣ ਲਈ ਆਪਣੇ ਸਮਾਰਟਫ਼ੋਨ ਦੀ ਵਰਤੋਂ ਕਰ ਸਕਦੇ ਹੋ, ਜਾਂ ਤੁਸੀਂ ਇਨ੍ਹਾਂ ਨੂੰ ਸਕੈਨ ਕਰਕੇ ਆਪਣੇ ਕੰਪਿਊਟਰ 'ਤੇ ਅੱਪਲੋਡ ਕਰ ਸਕਦੇ ਹੋ।

ਤੁਹਾਡਾ ਰੁਜ਼ਗਾਰਦਾਤਾ ਤੁਹਾਡੀ ਵਰਕਰ ID ਪ੍ਰਦਾਨ ਕਰਵਾਉਣ ਦੇ ਯੋਗ ਹੋਣਾ ਚਾਹੀਦਾ ਹੈ।
ਜੇ ਤੁਸੀਂ ਆਪਣੇ ਰੁਜ਼ਗਾਰਦਾਤੇ ਦੇ ਨਾਲ ਸੰਪਰਕ ਨਹੀਂ ਕਰ ਸਕਦੇ ਹੋ, ਤਾਂ ਤੁਸੀਂ 1800 517 158 'ਤੇ ਫ਼ੋਨ ਕਰਕੇ ਜਾਂ enquiries@plsa.vic.gov.au ਨੂੰ ਈਮੇਲ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ।ਵਰਕਰ ਪੋਰਟਲ ਲਈ ਰਜਿਸਟਰ ਕਿਵੇਂ ਕਰਨਾ ਹੈ, ਇਸ ਬਾਰੇ ਸਾਡੀ ਗਾਈਡ ਦੇਖੋ।

ਆਪਣਾ ਦਾਅਵਾ ਸ਼ੁਰੂ ਕਰੋ।

1. ਆਪਣੀ ਈਮੇਲ ਜਾਂ ਵਰਕਰ ID ਦੀ ਵਰਤੋਂ ਕਰਕੇ ਵਰਕਰ ਪੋਰਟਲ '(opens in a new window)ਤੇ ਲੌਗ ਇਨ ਕਰੋ।

Workers log in to the worker portal using their worker ID and password.

ਤੁਹਾਡੀ ਜਾਣਕਾਰੀ ਦੀ ਰੱਖਿਆ ਕਰਨ ਲਈ, ਅਸੀਂ ਵਰਕਰ ਪੋਰਟਲ ਵਿੱਚ ਮਲਟੀ-ਫੈਕਟਰ ਪ੍ਰਮਾਣਿਕਤਾ ਨੂੰ ਜੋੜਿਆ ਹੈ। ਹਰ ਵਾਰ ਜਦ ਵੀ ਤੁਸੀਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ ਲੌਗ-ਇਨ ਕਰਦੇ ਹੋ, ਤਾਂ ਤੁਹਾਡੇ ਮੋਬਾਈਲ ਫ਼ੋਨ ਜਾਂ ਈਮੇਲ 'ਤੇ ਇੱਕ ਸੁਰੱਖਿਆ ਕੋਡ ਭੇਜਿਆ ਜਾਵੇਗਾ।

ਲੌਗ-ਇਨ ਕਰਨ ਲਈ ਤੁਹਾਨੂੰ ਮੋਬਾਈਲ ਫ਼ੋਨ ਨੰਬਰ ਜਾਂ ਅਥਾਰਟੀ ਕੋਲ ਰਜਿਸਟਰਡ ਈਮੇਲ ਪਤੇ ਦੀ ਲੋੜ ਹੈ। ਜੇ ਤੁਹਾਨੂੰ ਆਪਣੇ ਸੰਪਰਕ ਵਿਸਥਾਰਾਂ ਨੂੰ ਨਵਿਆਉਣ ਜਾਂ ਦਰਜ ਕਰਨ ਦੀ ਲੋੜ ਹੈ ਤਾਂ ਕਿਰਪਾ ਕਰਕੇ ਸਾਨੂੰ 1800 517 158 'ਤੇ ਫ਼ੋਨ ਕਰੋ।

2. ਵਰਕਰ ਪੋਰਟਲ ਵਿੱਚ ਤੁਹਾਡਾ ਸਵਾਗਤ ਹੈ।
ਡੈਸ਼ਬੋਰਡ - ਤੁਹਾਡੇ ਨਿੱਜੀ ਵੇਰਵਿਆਂ ਅਤੇ ਤੁਹਾਡੇ ਮਾਨਤਾ ਪ੍ਰਾਪਤ ਨੌਕਰੀ ਦੇ ਬਕਾਏ ਨੂੰ ਪ੍ਰਦਰਸ਼ਿਤ ਕਰਦਾ ਹੈ।

The worker portal dashboard showing welcome screen and service years accrued.
(opens in a new window)

ਇਸ ਨੂੰ ਵੱਡਾ ਕਰਨ ਲਈ ਉਪਰੋਕਤ ਚਿੱਤਰ 'ਤੇ ਕਲਿੱਕ ਕਰੋ।

ਯੋਗਦਾਨ – ਇਹ ਤੁਹਾਡੇ ਰੁਜ਼ਗਾਰਦਾਤਿਆਂ ਦੁਆਰਾ ਅਥਾਰਟੀ ਨੂੰ ਰਿਪੋਰਟ ਕੀਤੀ ਤੁਹਾਡੀ ਨੌਕਰੀ ਦਾ ਸੰਖੇਪ ਦਿਖਾਉਂਦਾ ਹੈ।

Workers can view the contributions that their employer has submitted to the Authority.
(opens in a new window)

ਇਸ ਨੂੰ ਵੱਡਾ ਕਰਨ ਲਈ ਉਪਰੋਕਤ ਚਿੱਤਰ 'ਤੇ ਕਲਿੱਕ ਕਰੋ।

ਮੇਰੇ ਵੇਰਵੇ - ਆਪਣੇ ਨਿੱਜੀ ਵੇਰਵੇ, ਪਤੇ, ਪਾਸਵਰਡ, ਅਤੇ ਸੁਰੱਖਿਆ ਸਵਾਲਾਂ ਦੀ ਜਾਂਚ ਕਰੋ ਅਤੇ ਨਵਿਆਓ।

View the 'My details' tab in the worker portal
(opens in a new window)

ਇਸ ਨੂੰ ਵੱਡਾ ਕਰਨ ਲਈ ਉਪਰੋਕਤ ਚਿੱਤਰ 'ਤੇ ਕਲਿੱਕ ਕਰੋ।

ਯੋਗਦਾਨ – ਇਹ ਤੁਹਾਡੇ ਰੁਜ਼ਗਾਰਦਾਤਿਆਂ ਦੁਆਰਾ ਅਥਾਰਟੀ ਨੂੰ ਰਿਪੋਰਟ ਕੀਤੀ ਤੁਹਾਡੀ ਨੌਕਰੀ ਦਾ ਸੰਖੇਪ ਦਿਖਾਉਂਦਾ ਹੈ।

The correspondence tab. Select this option to view any correspondence between worker and the Authority.
(opens in a new window)

ਇਸ ਨੂੰ ਵੱਡਾ ਕਰਨ ਲਈ ਉਪਰੋਕਤ ਚਿੱਤਰ 'ਤੇ ਕਲਿੱਕ ਕਰੋ।

ਮੈਂ ਕਰਨਾ ਚਾਹੁੰਦਾ ਹਾਂ - ਜੇ ਤੁਹਾਡੇ ਕੰਮ ਦੇ ਘੰਟੇ ਨਹੀਂ ਦਿੱਸ ਰਹੇ ਹਨ, ਤਾਂ ਇਸ ਟੈਬ ਦੇ ਹੇਠਾਂ ਗੁੰਮ ਹੋਈ ਨੌਕਰੀ ਦੇ ਦਾਅਵਾ ਫਾਰਮ ਨੂੰ ਭਰੋ।

'I want to' tab shows where to find the form for a worker to claim for missing service.
(opens in a new window)

ਇਸ ਨੂੰ ਵੱਡਾ ਕਰਨ ਲਈ ਉਪਰੋਕਤ ਚਿੱਤਰ 'ਤੇ ਕਲਿੱਕ ਕਰੋ।

3. ਆਪਣੇ ਡੈਸ਼ਬੋਰਡ ਤੋਂ, ਖੱਬੇ ਪਾਸੇ 'ਦਾਅਵੇ' ਦੀ ਚੋਣ ਕਰੋ।

The claims tab as shown in the worker portal

4. ਇੱਕ 'ਨਵਾਂ ਦਾਅਵਾ' ਸ਼ੁਰੂ ਕਰੋ.
ਜਦੋਂ ਤੁਸੀਂ ਦਾਅਵਾ ਕਰਨ ਦੇ ਯੋਗ ਹੁੰਦੇ ਹੋ, ਤਾਂ ਤੁਸੀਂ ਸਕ੍ਰੀਨ ਦੇ ਉੱਪਰਲੇ ਸੱਜੇ ਕੋਨੇ ਵਿੱਚ ਇੱਕ 'ਨਵਾਂ ਦਾਅਵਾ' ਬਟਨ ਦੇਖੋਗੇ।

If a worker is eligible for portable long service, a new claim button will show in the top right corner of the claims tab.
(opens in a new window)

ਇਸ ਨੂੰ ਵੱਡਾ ਕਰਨ ਲਈ ਉਪਰੋਕਤ ਚਿੱਤਰ 'ਤੇ ਕਲਿੱਕ ਕਰੋ।

5. ਆਪਣੇ ਵੇਰਵਿਆਂ ਦੀ ਜਾਂਚ ਕਰੋ ਅਤੇ ਪੁਸ਼ਟੀ ਕਰੋ.

Image shows how to edit your details in the worker portal

ਕਿਰਪਾ ਕਰਕੇ ਆਪਣੇ ਵੇਰਵਿਆਂ ਦੀ ਜਾਂਚ ਕਰੋ:

  • ਮੋਬਾਈਲ ਫ਼ੋਨ ਨੰਬਰ
  • ਈਮੇਲ ਦਾ ਪਤਾ
  • ਪਤਾ

ਜੇ ਤੁਹਾਨੂੰ ਆਪਣੇ ਵੇਰਵਿਆਂ ਨੂੰ ਨਵਿਆਉਣ ਦੀ ਲੋੜ ਹੈ, ਤਾਂ ਤੁਸੀਂ ਉਨ੍ਹਾਂ ਨੂੰ ਇਸ ਹਿੱਸੇ ਵਿੱਚ ਠੀਕ ਕਰ ਸਕਦੇ ਹੋ। ਇੱਕ ਵਾਰ ਜਦੋਂ ਤੁਹਾਡੇ ਵੇਰਵੇ ਸਹੀ ਹੋ ਜਾਂਦੇ ਹਨ, ਤਾਂ 'ਮੇਰੇ ਵੇਰਵੇ ਸਹੀ ਹਨ' ਬਟਨ 'ਤੇ ਕਲਿੱਕ ਕਰੋ।

ਅਥਾਰਟੀ ਨਿੱਜੀ ਜਾਣਕਾਰੀ ਇਕੱਠੀ ਕਰਦੀ ਹੈ, ਜੋ ਐਕਟ, ਪਰਦੇਦਾਰੀ ਅਤੇ ਹੋਰ ਕਾਨੂੰਨ ਇਸ ਨੂੰ ਇਕੱਠੀ ਕਰਨ ਲਈ ਅਧਿਕਾਰਤ ਕਰਦੇ ਹਨ, ਅਤੇ ਇਸ ਨੂੰ ਪੋਰਟੇਬਲ ਲੌਂਗ ਸਰਵਿਸ ਬੈਨੀਫਿਟਸ ਸਕੀਮ ਦਾ ਪ੍ਰਬੰਧ ਕਰਨ ਵਿੱਚ ਆਪਣੇ ਕੰਮ ਪੂਰੇ ਕਰਨ ਲਈ ਲੋੜ ਹੁੰਦੀ ਹੈ। ਹੋਰ ਜਾਣਕਾਰੀ ਲਈ PLSA ਪਰਦੇਦਾਰੀ ਨੀਤੀ ਦੇਖੋ।

6. ਜੇ ਤੁਸੀਂ ਛੁੱਟੀ ਲੈ ਰਹੇ ਹੋ, ਤਾਂ 'ਪੋਰਟੇਬਲ ਲੰਬੀ ਨੌਕਰੀ ਵਾਲੀ ਛੁੱਟੀ ਲਈ ਅਰਜ਼ੀ ਦਿਓ' ਦੀ ਚੋਣ ਕਰੋ।

ਦਾਅਵਾ ਕਰਨ ਦੀਆਂ ਚੋਣਾਂ ਦੀਆਂ ਦੋ ਕਿਸਮਾਂ ਹਨ:

  • ਪੋਰਟੇਬਲ ਲੰਬੀ ਨੌਕਰੀ ਵਾਲੀ ਛੁੱਟੀ ਲਈ ਅਰਜ਼ੀ ਦੇਣ ਲਈ ਪਹਿਲੇ ਵਿਕਲਪ ਦੀ ਚੋਣ ਕਰੋ।
  • ਜੇ ਤੁਸੀਂ ਆਪਣੇ ਉਦਯੋਗ ਨੂੰ ਪੱਕੇ ਤੌਰ 'ਤੇ ਛੱਡ ਰਹੇ ਹੋ, ਅਤੇ ਭੁਗਤਾਨ ਦਾ ਦਾਅਵਾ ਕਰਨਾ ਚਾਹੁੰਦੇ ਹੋ, ਤਾਂ ਦੂਜਾ ਵਿਕਲਪ ਚੁਣੋ।
Contract cleaners and security workers can choose Community service workers choice of claim. Portable long service or leaving industry.

7. ਆਪਣੇ ਮੌਜੂਦਾ ਰੁਜ਼ਗਾਰਦਾਤਿਆਂ ਲਈ ਆਪਣੇ ਕੰਮ ਦੇ ਸ਼ਡਿਊਲ(ਲਾਂ) ਨੂੰ ਸ਼ਾਮਲ ਕਰੋ।

ਤੁਹਾਨੂੰ ਕੇਵਲ ਇੱਕ ਰਵਾਇਤੀ ਹਫ਼ਤੇ ਵਾਸਤੇ ਆਪਣੀ ਆਮ ਕੰਮਕਾਜ਼ ਦੀ ਵੰਨਗੀ ਪ੍ਰਦਾਨ ਕਰਵਾਉਣ ਦੀ ਲੋੜ ਹੈ – ਨਾ ਕਿ ਛੁੱਟੀ ਦੇ ਹਰ ਹਫ਼ਤੇ ਵਾਸਤੇ ਵੇਰਵੇ, ਜਿਸ ਦਾ ਤੁਸੀਂ ਦਾਅਵਾ ਕਰ ਰਹੇ ਹੋ।

Workers can add their work schedule for all current employers. Numbers refer to the steps outlined in the guide.
(opens in a new window)

ਇਸ ਨੂੰ ਵੱਡਾ ਕਰਨ ਲਈ ਉਪਰੋਕਤ ਚਿੱਤਰ 'ਤੇ ਕਲਿੱਕ ਕਰੋ।

1. ਇੱਕ ਰਵਾਇਤੀ ਹਫ਼ਤੇ ਦੇ ਆਧਾਰ 'ਤੇ ਆਪਣੇ ਕੰਮ ਦੇ ਘੰਟਿਆਂ ਅਤੇ ਤੁਹਾਡੇ ਕੰਮ ਦੇ ਦਿਨਾਂ ਨੂੰ ਦਰਜ ਕਰੋ। ਉਨ੍ਹਾਂ ਦਿਨਾਂ ਲਈ ਜਦੋਂ ਤੁਸੀਂ ਕੰਮ ਨਹੀਂ ਕਰਦੇ, ਉਨ੍ਹਾਂ ਦਿਨਾਂ ਨੂੰ ਖਾਲੀ ਛੱਡ ਦਿਓ। ਘੱਟੋ ਘੱਟ ਛੁੱਟੀ ਦਾ ਦਾਅਵਾ, ਇੱਕ ਪੂਰਾ ਦਿਨ ਹੁੰਦਾ ਹੈ।
2. ਕੰਮ ਕੀਤੇ ਹਰੇਕ ਦਿਨ ਵਾਸਤੇ ਆਪਣੀ ਸਾਧਾਰਨ ਤਨਖਾਹ (ਤਨਖਾਹ ਦੀ ਪ੍ਰਤੀ ਘੰਟਾ ਦਰ) ਦਰਜ ਕਰੋ।
3. ਪ੍ਰਤੀ ਹਫ਼ਤਾ ਆਪਣੇ-ਆਪ ਗਿਣੇ ਹੋਏ ਘੰਟੇ, ਪ੍ਰਤੀ ਹਫ਼ਤੇ ਦੇ ਦਿਨ, ਅਤੇ ਰੁਜ਼ਗਾਰਦਾਤੇ ਦੀ ਪ੍ਰਤੀ ਘੰਟਾ ਦਰ ਦੀ ਸਮੀਖਿਆ ਕਰੋ।
4. ਇਸ ਰੁਜ਼ਗਾਰਦਾਤੇ ਨਾਲ ਦਾਅਵਾ ਕਰਨ ਦੇ ਕੁੱਲ ਘੰਟਿਆਂ, ਅਤੇ ਇਸ ਰੁਜ਼ਗਾਰਦਾਤੇ ਨਾਲ ਦਾਅਵਾ ਕਰਨ ਵਾਲੇ ਕੁੱਲ ਦਿਨਾਂ ਨੂੰ ਪੂਰਾ ਕਰਨ ਲਈ ਇਨ੍ਹਾਂ ਗਿਣਤੀਆ ਦੀ ਵਰਤੋਂ ਕਰੋ। ਤੁਹਾਨੂੰ ਇਹ ਨਿਸ਼ਚਤ ਕਰਨ ਦੀ ਲੋੜ ਹੈ ਕਿ ਤੁਸੀਂ ਇਸ ਰੁਜ਼ਗਾਰਦਾਤੇ ਕੋਲੋਂ ਘੱਟੋ ਘੱਟ ਇੱਕ ਦਿਨ ਦੀ ਛੁੱਟੀ ਲੈ ਰਹੇ ਹੋ।

ਤੁਹਾਨੂੰ ਲਾਜ਼ਮੀ ਤੌਰ 'ਤੇ ਸਾਰੇ ਮੌਜੂਦਾ ਰੁਜ਼ਗਾਰਦਾਤਿਆਂ ਲਈ ਕੰਮ ਦੇ ਵੇਰਵੇ ਸ਼ਾਮਲ ਕਰਨੇ ਚਾਹੀਦੇ ਹਨ, ਭਾਵੇਂ ਤੁਸੀਂ ਉਨ੍ਹਾਂ ਨਾਲ ਪੋਰਟੇਬਲ ਲੰਬੀ ਨੌਕਰੀ ਵਾਲਾ ਦਾਅਵਾ ਨਹੀਂ ਕਰ ਰਹੇ ਹੋ।
ਇਨ੍ਹਾਂ ਹੋਰ ਰੁਜ਼ਗਾਰਦਾਤਿਆਂ ਵਾਸਤੇ, ਇਨ੍ਹਾਂ ਘੰਟਿਆਂ ਨੂੰ '0' ਵਜੋਂ ਦਰਜ ਕਰੋ।

ਕਿਸੇ ਹੋਰ ਰੁਜ਼ਗਾਰਦਾਤੇ ਦੇ ਕੰਮ ਦੇ ਵੇਰਵੇ ਸ਼ਾਮਲ ਕਰਨ ਲਈ, '+ ਹੋਰ ਕੰਮ ਦੇ ਵੇਰਵੇ ਸ਼ਾਮਲ ਕਰੋ' ਬਟਨ 'ਤੇ ਕਲਿੱਕ ਕਰੋ, ਅਤੇ ਉੱਪਰ ਦਿੱਤੇ ਉਹੀ ਕਦਮਾਂ ਦੀ ਪਾਲਣਾ ਕਰੋ।


ਕੈਜ਼ੂਅਲ ਕੰਮ ਕਰਨ ਵਾਲੇ ਕਰਮਚਾਰੀ
ਜੇ ਤੁਸੀਂ ਬਕਾਇਦਾ ਘੰਟੇ ਕੰਮ ਨਾ ਕਰਨ ਵਾਲੇ ਕੈਜ਼ੂਅਲ ਕਰਮਚਾਰੀ ਹੋ, ਤਾਂ ਤੁਸੀਂ ਹਫ਼ਤੇ ਦੇ ਦਿਨਾਂ ਵਾਲੇ ਹਿੱਸਿਆਂ ਨੂੰ ਖਾਲੀ ਛੱਡ ਸਕਦੇ ਹੋ। ਘੱਟੋ ਘੱਟ ਛੁੱਟੀ ਦਾ ਦਾਅਵਾ ਇੱਕ ਪੂਰਾ ਦਿਨ ਹੁੰਦਾ ਹੈ। ਉਦਾਹਰਨ ਲਈ, ਜੇ ਤੁਸੀਂ ਸਵੇਰੇ ਪਹਿਲੇ ਰੁਜ਼ਗਾਰਦਾਤੇ ਦੇ ਨਾਲ 4 ਘੰਟੇ ਅਤੇ ਉਸ ਦਿਨ ਬਾਅਦ ਵਿੱਚ ਦੂਸਰੇ ਰੁਜ਼ਗਾਰਦਾਤੇ ਨਾਲ 4 ਘੰਟੇ ਕੰਮ ਕਰਦੇ ਹੋ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਇੱਕ ਦਿਨ ਦੀ ਘੱਟੋ ਘੱਟ ਲੋੜ ਦੀ ਪੂਰਤੀ ਕਰਨ ਲਈ ਦੋਨਾਂ ਰੁਜ਼ਗਾਰਦਾਤਿਆਂ ਕੋਲੋਂ ਛੁੱਟੀ ਲੈਣੀ ਚਾਹੀਦੀ ਹੈ। ਜੇ ਸਾਨੂੰ ਕਿਸੇ ਅਗਲੇਰੀ ਜਾਣਕਾਰੀ ਦੀ ਲੋੜ ਪੈਂਦੀ ਹੈ ਤਾਂ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ।

8. ਆਪਣੀ ਛੁੱਟੀ ਦੀਆਂ ਤਾਰੀਖਾਂ ਨੂੰ ਜੋੜੋ ਅਤੇ ਪੁਸ਼ਟੀ 'ਤੇ ਕਲਿੱਕ ਕਰੋ।

ਆਪਣੇ ਦਾਅਵੇ ਦੇ ਨਾਲ ਬਾਅਦ ਵਿੱਚ ਜਮ੍ਹਾਂ ਕਰਨ ਲਈ ਪੋਰਟੇਬਲ ਲੌਂਗ ਸਰਵਿਸ ਲੀਵ ਲਈ ਰੁਜ਼ਗਾਰਦਾਤੇ ਦੀ ਮਨਜ਼ੂਰੀ ਵਾਲਾ ਫਾਰਮ ਡਾਊਨਲੋਡ ਕਰੋ।

Contract cleaners and security works must add their leave dates

9. ਆਪਣਾ ਟੈਕਸ ਫਾਈਲ ਨੰਬਰ ਦਰਜ ਕਰੋ, ਅਤੇ ਦੱਸੋ ਕਿ ਜੇ ਤੁਸੀਂ ਟੈਕਸ-ਮੁਕਤ ਥ੍ਰੈਸ਼ਹੋਲਡ ਦਾ ਦਾਅਵਾ ਕਰਨਾ ਚਾਹੁੰਦੇ ਹੋ।

Workers should tick the box to claim the tax free threshold if applicible.
(opens in a new window)

ਇਸ ਨੂੰ ਵੱਡਾ ਕਰਨ ਲਈ ਉਪਰੋਕਤ ਚਿੱਤਰ 'ਤੇ ਕਲਿੱਕ ਕਰੋ।

ਟੈਕਸ-ਮੁਕਤ ਥ੍ਰੈਸ਼ਹੋਲਡ ਲਈ ਦਾਅਵਾ ਕਰਨਾ
ਜੇ ਤੁਹਾਡੇ ਕੋਲ ਇਕੋ ਸਮੇਂ ਇੱਕ ਤੋਂ ਵੱਧ ਰੁਜ਼ਗਾਰਦਾਤੇ ਹਨ, ਤਾਂ ਤੁਹਾਨੂੰ ਸਿਰਫ਼ ਇੱਕ ਰੁਜ਼ਗਾਰਦਾਤੇ ਤੋਂ ਟੈਕਸ-ਮੁਕਤ ਥ੍ਰੈਸ਼ਹੋਲਡ ਦਾ ਦਾਅਵਾ ਕਰਨਾ ਚਾਹੀਦਾ ਹੈ, ਆਮ ਤੌਰ 'ਤੇ ਉਹ ਜੋ ਤੁਹਾਡੀ ਸਭ ਤੋਂ ਵੱਧ ਤਨਖਾਹ ਦਾ ਭੁਗਤਾਨ ਕਰਦਾ ਹੈ।
ਜੇ ਤੁਹਾਨੂੰ ਪੱਕਾ ਯਕੀਨ ਨਹੀਂ ਹੈ, ਤਾਂ ਅਸੀਂ ਤੁਹਾਨੂੰ ਟੈਕਸ-ਮੁਕਤ ਥ੍ਰੈਸ਼ਹੋਲਡ ਦਾ ਦਾਅਵਾ ਕਰਨ ਲਈ, ਤੁਹਾਡੀ ਯੋਗਤਾ ਬਾਰੇ ਸੁਤੰਤਰ ਪੇਸ਼ੇਵਰ ਸਲਾਹ ਲੈਣ ਲਈ ਉਤਸ਼ਾਹਿਤ ਕਰਦੇ ਹਾਂ।

10. ਆਪਣੇ ਭੁਗਤਾਨ ਲੈਣ ਲਈ ਵੇਰਵੇ ਪ੍ਰਦਾਨ ਕਰੋ।
ਜਾਂਚ ਕਰੋ ਕਿ ਤੁਸੀਂ ਆਪਣੇ ਖਾਤੇ ਦੇ ਵੇਰਵੇ ਸਹੀ ਤਰੀਕੇ ਨਾਲ ਦਰਜ ਕੀਤੇ ਹਨ। ਇਹ ਉਹ ਖਾਤਾ ਹੋਵੇਗਾ ਜਿਸ ਵਿੱਚ ਤੁਹਾਡੇ ਦਾਅਵੇ ਦਾ ਭੁਗਤਾਨ ਕੀਤਾ ਜਾਵੇਗਾ। ਜੇ ਭੁਗਤਾਨ ਦੇ ਗ਼ਲਤ ਵੇਰਵੇ ਪ੍ਰਦਾਨ ਕੀਤੇ ਜਾਂਦੇ ਹਨ, ਤਾਂ ਅਥਾਰਟੀ ਜ਼ਿੰਮੇਵਾਰ ਨਹੀਂ ਹੁੰਦੀ ਹੈ।

Complete your payment details for the account you wish to have you claim paid into.

11. ਆਪਣੇ ਸਹਾਇਕ ਦਸਤਾਵੇਜ਼ ਸ਼ਾਮਲ ਕਰੋ।

Contract cleaners and security workers must upload their supporting documentation.
(opens in a new window)

ਇਸ ਨੂੰ ਵੱਡਾ ਕਰਨ ਲਈ ਉਪਰੋਕਤ ਚਿੱਤਰ 'ਤੇ ਕਲਿੱਕ ਕਰੋ।

ਤੁਹਾਡੇ ਵੱਲੋਂ ਸੂਚੀਬੱਧ ਕੀਤੇ ਹਰੇਕ ਕੰਮ ਦੇ ਵੇਰਵੇ/ਰੁਜ਼ਗਾਰਦਾਤੇ ਵਾਸਤੇ ਆਪਣੇ ਸਹਾਇਕ ਦਸਤਾਵੇਜ਼ਾਂ ਨੂੰ ਅੱਪਲੋਡ ਕਰੋ।

ਆਪਣੇ ਦਸਤਾਵੇਜ਼ਾਂ ਨੂੰ ਅੱਪਲੋਡ ਕਰਨਾ
ਤੁਸੀਂ ਆਪਣੇ ਸਮਾਰਟਫ਼ੋਨ ਦੀ ਵਰਤੋਂ ਇਨ੍ਹਾਂ ਦਸਤਾਵੇਜ਼ਾਂ ਦੀ ਫ਼ੋਟੋ ਖਿੱਚਣ ਜਾਂ ਸਕੈਨ ਕਰਨ ਅਤੇ ਉਨ੍ਹਾਂ ਨੂੰ ਆਪਣੇ ਕੰਪਿਊਟਰ 'ਤੇ ਅੱਪਲੋਡ ਕਰਨ ਲਈ ਕਰ ਸਕਦੇ ਹੋ।
ਜੇ ਤੁਹਾਨੂੰ ਆਪਣੇ ਦਸਤਾਵੇਜ਼ਾਂ ਨੂੰ ਅੱਪਲੋਡ ਕਰਨ ਵਿੱਚ ਮੁਸ਼ਕਿਲ ਆ ਰਹੀ ਹੈ, ਤਾਂ ਤੁਸੀਂ ਸਾਡੇ ਨਾਲ 1800 517 158 ਜਾਂ enquiries@plsa.vic.gov.au 'ਤੇ ਸੰਪਰਕ ਕਰ ਸਕਦੇ ਹੋ।

12. ਨਿਯਮਾਂ ਅਤੇ ਸ਼ਰਤਾਂ ਦੀ ਸਮੀਖਿਆ ਕਰੋ।

Contract cleaners and security works must accept the terms and conditions before submitting their claim.
(opens in a new window)

ਇਸ ਨੂੰ ਵੱਡਾ ਕਰਨ ਲਈ ਉਪਰੋਕਤ ਚਿੱਤਰ 'ਤੇ ਕਲਿੱਕ ਕਰੋ।

13. ਖਰੜੇ ਨੂੰ ਸੇਵ ਕਰੋ, ਜਾਂ ਆਪਣਾ ਦਾਅਵਾ ਜਮ੍ਹਾਂ ਕਰੋ।
ਸਮੀਖਿਆ ਕਰਨ ਅਤੇ ਬਾਅਦ ਵਿੱਚ ਦੁਬਾਰਾ ਠੀਕ ਕਰਨ ਲਈ ਆਪਣੇ ਦਾਅਵੇ ਦਾ ਖਰੜਾ ਸੇਵ ਕਰੋ, ਜਾਂ ਤੁਸੀਂ ਆਪਣਾ ਦਾਅਵਾ ਜਮ੍ਹਾਂ ਕਰ ਸਕਦੇ ਹੋ।

Options to save a draft or to submit your claim

ਦਾਅਵੇ ਉੱਤੇ ਕਾਰਵਾਈ ਕਰਨ ਲਈ ਕਿੰਨਾ ਸਮਾਂ ਲੱਗਦਾ ਹੈ?

ਦਾਅਵਿਆਂ 'ਤੇ ਆਮ ਤੌਰ 'ਤੇ 3 ਹਫ਼ਤਿਆਂ ਦੇ ਅੰਦਰ ਕਾਰਵਾਈ ਕੀਤੀ ਜਾਂਦੀ ਹੈ, ਪਰ ਕੁਝ ਦਾਅਵਿਆਂ 'ਤੇ ਜ਼ਿਆਦਾ ਸਮਾਂ ਲੱਗ ਸਕਦਾ ਹੈ, ਉਦਾਹਰਣ ਵਜੋਂ, ਜੇ ਤੁਸੀਂ ਰਿਟਾਇਰ ਹੋ ਰਹੇ ਹੋ, ਜਾਂ ਉਦਯੋਗ ਨੂੰ ਪੱਕੇ ਤੌਰ 'ਤੇ ਛੱਡ ਰਹੇ ਹੋ।
ਅਸੀਂ ਤੁਹਾਡੇ ਵੱਲੋਂ ਸਾਨੂੰ ਪ੍ਰਦਾਨ ਕੀਤੇ ਗਏ ਸਹਾਇਕ ਦਸਤਾਵੇਜ਼ਾਂ ਦੇ ਨਾਲ, ਤੁਹਾਡੇ ਕੰਮ ਦੇ ਇਤਿਹਾਸ ਦੀ ਜਾਂਚ ਕਰਾਂਗੇ। ਜੇ ਸਾਨੂੰ ਤੁਹਾਡੇ ਕੋਲੋਂ ਜਾਂ ਤੁਹਾਡੇ ਰੁਜ਼ਗਾਰਦਾਤੇ ਕੋਲੋਂ ਵਧੇਰੇ ਜਾਣਕਾਰੀ ਦੀ ਲੋੜ ਪੈਂਦੀ ਹੈ, ਤਾਂ ਇਸ ਨੂੰ ਵਧੇਰੇ ਸਮਾਂ ਲੱਗ ਸਕਦਾ ਹੈ।

ਤੁਹਾਡੇ ਦਾਅਵੇ ਬਾਰੇ ਤਾਜ਼ਾ ਜਾਣਕਾਰੀ

ਇੱਕ ਵਾਰ ਭੁਗਤਾਨ ਦੀ ਤਾਰੀਖ਼ ਤੈਅ ਹੋਣ ਤੋਂ ਬਾਅਦ ਤੁਹਾਡੇ ਦਾਅਵੇ ਦੀ ਸਥਿਤੀ ‘ਵਰਕਰ ਪੋਰਟਲ’ ਵਿੱਚ ਦਿਖਾਈ ਦੇਵੇਗੀ।
ਭੁਗਤਾਨ 'ਤੇ ਕਾਰਵਾਈ ਕੀਤੇ ਜਾਣ ਤੋਂ ਬਾਅਦ ਤੁਹਾਨੂੰ ਅਥਾਰਟੀ ਕੋਲੋਂ ਪੁਸ਼ਟੀਕਰਨ ਵਾਲੀ ਈਮੇਲ ਅਤੇ ਇੱਕ ਸਟੇਟਮੈਂਟ ਵੀ ਪ੍ਰਾਪਤ ਹੋਵੇਗੀ।
ਜਿਵੇਂ ਜਿਵੇਂ ਤੁਹਾਡੇ ਦਾਅਵੇ ਦਾ ਹਰ ਕਦਮ ਅੱਗੇ ਵਧਦਾ ਹੈ, ਤੁਹਾਡਾ ਰੁਜ਼ਗਾਰਦਾਤੇ ਨੂੰ ਅਥਾਰਟੀ ਤੋਂ ਈਮੇਲ ਰਾਹੀਂ ਤਾਜ਼ਾ ਜਾਣਕਾਰੀ ਵੀ ਮਿਲੇਗੀ।

ਤੁਹਾਡੇ ਦਾਅਵੇ ਦਾ ਸੰਖੇਪ ਅਤੇ ਸਥਿਤੀ ਨੂੰ 'ਦਾਅਵੇ' ਟੈਬ ਵਿੱਚ ਦੇਖਿਆ ਜਾ ਸਕਦਾ ਹੈ।

ਤੁਹਾਡੇ ਖਾਤੇ ਵਿੱਚ ਬਕਾਇਆ ਛੁੱਟੀ ਨੂੰ ਤੁਹਾਡੇ ਵੱਲੋਂ ਲਈ ਗਈ ਛੁੱਟੀ ਨੂੰ ਦਰਸਾਉਣ ਲਈ ਨਵਿਆਇਆ ਜਾਵੇਗਾ, ਅਤੇ ਤੁਹਾਡੇ ਕੋਲ ਬਚੀ ਹੋਈ ਛੁੱਟੀ ਦੀ ਮਾਤਰਾ ਦਿਖਾਈ ਜਾਵੇਗੀ।

ਦਾਅਵਾ ਕਰਨ ਵਿੱਚ ਅਗਲੇਰੀ ਸਹਾਇਤਾ ਵਾਸਤੇ, ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ:

ਫੋਨ: 1800 517 158(opens in a new window)

ਈਮੇਲ: claims@plsa.vic.gov.au(opens in a new window)

ਕੰਮ ਦਾ ਸਮਾਂ: ਜਨਤਕ ਛੁੱਟੀਆਂ ਨੂੰ ਛੱਡ ਕੇ, ਹਫ਼ਤੇ ਦੇ ਦਿਨਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ।

Do you need a translator?

If English is not your first language, our staff can speak to you with the assistance of an interpreting and translation service. This is a free service.

Call toll free on 1800 517 158.(opens in a new window)

ਹੋਰ ਜਾਣਕਾਰੀ

Updated

""

Sign up to the portable long service email newsletter

Keep up to date on the scheme. Sign up to the Portable Long Service Authority email newsletter.

Please view our collection notice under the Portable Long Service Authority heading on our privacy page