ਆਪਣੀ ਪੋਰਟੇਬਲ ਲੰਬੀ ਨੌਕਰੀ ਦਾ ਦਾਅਵਾ ਕਰਨਾ (Claiming your portable long service) - ਪੰਜਾਬੀ (Punjabi)

ਆਪਣੀ ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦਾ ਦਾਅਵਾ ਕਰਨ ਬਾਰੇ ਪਤਾ ਕਰੋ।

Do you need a translator?

If English is not your first language, our staff can speak to you with the assistance of an interpreting and translation service. This is a free service.

Call toll free on 1800 517 158.

Information is now available in other languages.

ਪੋਰਟੇਬਲ ਲੰਬੀ ਨੌਕਰੀ ਦੇ ਲਾਭ ਪ੍ਰਾਪਤ ਕਰਨਾ

ਹਰ ਤਿਮਾਹੀ, ਤੁਹਾਡਾ ਰੁਜ਼ਗਾਰਦਾਤਾ, ‘ਪੋਰਟੇਬਲ ਲੌਂਗ ਸਰਵਿਸ ਅਥਾਰਟੀ’ ਨੂੰ ਤੁਹਾਡੇ ਦੁਆਰਾ ਕੰਮ ਕੀਤੇ ਘੰਟਿਆਂ ਅਤੇ ਉਸ ਮਿਆਦ ਦੇ ਦੌਰਾਨ ਤੁਹਾਡੀ ਸਾਧਾਰਣ ਤਨਖਾਹ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹ ਰਿਕਾਰਡ ਤੁਹਾਡੀ ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦੀ ਗਿਣਤੀ ਕਰਨ ਲਈ ਵਰਤੇ ਜਾਂਦੇ ਹਨ।

ਸਕੀਮ ਦੇ ਅਧੀਨ ਘੱਟੋ ਘੱਟ 7 ਸਾਲਾਂ ਦੀ ਮਾਨਤਾ ਪ੍ਰਾਪਤ ਨੌਕਰੀ ਦੇ ਬਾਅਦ, ਤੁਸੀਂ ਰਿਕਾਰਡ ਕੀਤੇ ਕੰਮ ਦੇ ਹਰ 60 ਹਫ਼ਤਿਆਂ ਲਈ 1 ਹਫ਼ਤੇ ਦੀ ਛੁੱਟੀ ਦੇ ਹੱਕਦਾਰ ਹੋਵੋਗੇ, ਅਤੇ ਆਪਣੀ ਪੋਰਟੇਬਲ ਲੰਬੀ ਨੌਕਰੀ ਦੇ ਲਾਭ ਦਾ ਦਾਅਵਾ ਕਰਨ ਦੇ ਯੋਗ ਹੋਵੋਗੇ।

ਤੁਸੀਂ ਰਿਵਾਇਤੀ ਲੰਬੀ ਨੌਕਰੀ ਦੇ ਵਾਂਗ ਉਸੇ ਸਮੇਂ ਪੋਰਟੇਬਲ ਲੰਬੀ ਨੌਕਰੀ ਦੇ ਲਾਭ ਪ੍ਰਾਪਤ ਕਰ ਸਕਦੇ ਹੋ। ਹਾਲਾਂਕਿ, ਤੁਸੀਂ ਸੇਵਾ ਦੀ ਇਕੋ ਮਿਆਦ ਲਈ ਦੋਵਾਂ ਲਾਭਾਂ ਦਾ ਦਾਅਵਾ ਨਹੀਂ ਕਰ ਸਕਦੇ।

ਜੇ ਤੁਸੀਂ ਆਪਣੇ ਰੁਜ਼ਗਾਰਦਾਤੇ ਕੋਲੋਂ ਰਿਵਾਇਤੀ ਲੰਬੀ ਨੌਕਰੀ ਵਾਲੀ ਛੁੱਟੀ ਲਈ ਹੈ, ਤਾਂ ਇਹ ਦਾਅਵਾ ਕਰਨ ਲਈ ਉਪਲਬਧ ਪੋਰਟੇਬਲ ਲੰਬੀ ਨੌਕਰੀ ਦੇ ਬਾਕੀ ਰਹਿੰਦੇ ਸਮੇਂ ਨੂੰ ਘਟਾ ਸਕਦਾ ਹੈ।

ਆਪਣੇ ਹੱਕਾਂ 'ਤੇ ਨਜ਼ਰ ਰੱਖਣਾ

ਆਪਣੀ ਪੋਰਟੇਬਲ ਲੰਬੀ ਨੌਕਰੀ ਦੇ ਹੱਕਾਂ ਦਾ ਹਿਸਾਬ ਰੱਖਣ ਲਈ ਵਰਕਰ ਪੋਰਟਲ(opens in a new window) ਵਿੱਚ ਲੌਗ-ਇਨ ਕਰੋ।

ਇਹ ਯਕੀਨੀ ਬਣਾਉਣ ਲਈ ਵਰਕਰ ਪੋਰਟਲ ਦੀ ਜਾਂਚ ਕਰਨਾ ਮਹੱਤਵਪੂਰਨ ਹੈ, ਕਿ ਤੁਹਾਡੇ ਰੁਜ਼ਗਾਰਦਾਤੇ ਨੇ ਤੁਹਾਡੀ ਨੌਕਰੀ ਦੀ ਸਹੀ ਰਿਪੋਰਟ ਕੀਤੀ ਹੈ। ਜੇ ਤੁਸੀਂ ਕੰਮ ਦੇ ਘੰਟਿਆਂ ਨੂੰ ਗੁਆ ਰਹੇ ਹੋ, ਤਾਂ ਤੁਸੀਂ ਪੋਰਟੇਬਲ ਲੰਬੀ ਨੌਕਰੀ ਦੇ ਹੱਕਾਂ ਤੋਂ ਖੁੰਝ ਸਕਦੇ ਹੋ। ਜੇ ਤੁਸੀਂ ਘੰਟੇ ਗੁਆ ਰਹੇ ਹੋ ਤਾਂ ਤੁਸੀਂ ਨੌਕਰੀ ਦੀ ਮਿਆਦ ਗੁੰ(opens in a new window)ਮ ਹੋਣ ਦਾ ਦਾਅਵਾ ਕਰ ਸਕਦੇ ਹੋ(opens in a new window)।

ਜੇ ਤੁਸੀਂ ਆਪਣੇ ਲੌਗ-ਇਨ ਵੇਰਵਿਆਂ ਨੂੰ ਨਹੀਂ ਜਾਣਦੇ, ਤਾਂ (opens in a new window)enquiries@plsa.vic.gov.au(opens in a new window) ਨੂੰ ਈਮੇਲ ਕਰੋ।

ਦਾਅਵਾ ਕਰਨ ਦੀ ਯੋਗਤਾ

ਜ਼ਰੂਰਤਾਂ ਅਤੇ ਦਾਅਵੇ ਦੀ ਕਾਰਵਾਈ ਤੁਹਾਡੇ ਉਦਯੋਗ ਦੇ ਆਧਾਰ ਤੇ ਵੱਖੋ ਵੱਖਰੀ ਹੁੰਦੀ ਹੈ।

ਕਮਿਊਨਿਟੀ ਸਰਵਿਸਜ਼ ਵਰਕਰ (ਭਾਈਚਾਰਕ ਸੇਵਾਵਾਂ ਦੇ ਕਰਮਚਾਰੀ)

ਕਮਿਊਨਿਟੀ ਸਰਵਿਸਜ਼ ਕਰਮਚਾਰੀ ਜੋ ਆਪਣੇ ਰੁਜ਼ਗਾਰਦਾਤੇ ਨਾਲ ਰਿਵਾਇਤੀ ਲੰਬੀ ਨੌਕਰੀ ਦੇ ਛੁੱਟੀ ਦੇ ਹੱਕਦਾਰ ਹਨ (ਜਿਸ ਵਿੱਚ ਐਂਟਰਪ੍ਰਾਈਜ਼ ਸਮਝੌਤੇ, ਉਦਯੋਗ ਅਵਾਰਡ, ਜਾਂ ਰੁਜ਼ਗਾਰ ਦੇ ਇਕਰਾਰਨਾਮੇ ਵਿੱਚ ਹੱਕਦਾਰੀ ਨਿਰਧਾਰਤ ਕੀਤੀ ਗਈ ਹੈ) ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦਾ ਦਾਅਵਾ ਕਰਨ ਦੇ ਯੋਗ ਨਹੀਂ ਹਨ। ਉਨ੍ਹਾਂ ਨੂੰ ਆਪਣੇ ਰੁਜ਼ਗਾਰਦਾਤੇ ਕੋਲੋਂ ਲੰਬੀ ਨੌਕਰੀ ਵਾਲੀ ਛੁੱਟੀ ਲੈਣੀ ਚਾਹੀਦੀ ਹੈ।

ਕਮਿਊਨਿਟੀ ਸਰਵਿਸਜ਼ ਵਿਚਲੇ ਕਰਮਚਾਰੀ ਜੋ ਅਜੇ ਰਿਵਾਇਤੀ ਲੰਬੀ ਨੌਕਰੀ ਦੇ ਛੁੱਟੀ ਦੇ ਹੱਕਦਾਰ ਨਹੀਂ ਹਨ, ਉਹ ਆਪਣੇ ਰੁਜ਼ਗਾਰਦਾਤੇ ਨਾਲ ਲੰਬੀ ਨੌਕਰੀ ਦੇ ਲਾਭਾਂ ਦਾ ਦਾਅਵਾ ਕਰਨ ਦੀ ਉਡੀਕ ਕਰਨ ਦੇ ਫ਼ਾਇਦਿਆਂ ਬਾਰੇ ਵਿਚਾਰ ਕਰ ਸਕਦੇ ਹਨ, ਜਿਸ ਵਿੱਚ ਸੁਪਰਐਨੂਏਸ਼ਨ ਦੀ ਅਦਾਇਗੀ ਵੀ ਸ਼ਾਮਲ ਹੈ।

ਠੇਕੇ ‘ਤੇ ਸਫ਼ਾਈ ਅਤੇ ਸੁਰੱਖਿਆ ਕਰਮਚਾਰੀ

ਜੇ ਤੁਸੀਂ ਪੋਰਟੇਬਲ ਅਤੇ ਰਿਵਾਇਤੀ ਲੰਬੀ ਨੌਕਰੀ ਦੇ ਛੁੱਟੀ ਦੋਨਾਂ ਦੇ ਹੱਕਦਾਰ ਹੋ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਇਹ ਚੁਣਨਾ ਚਾਹੀਦਾ ਹੈ ਕਿ ਤੁਸੀਂ ਕਿਹੜਾ ਲਾਭ ਲੈਣਾ ਚਾਹੁੰਦੇ ਹੋ।

ਤੁਹਾਡੇ ਰੁਜ਼ਗਾਰਦਾਤੇ ਤੋਂ ਰਿਵਾਇਤੀ ਲੰਬੀ ਨੌਕਰੀ ਦੇ ਛੁੱਟੀ ਲੈਣ ਨਾਲ ਜੁੜੇ ਵਾਧੂ ਲਾਭ ਹੋ ਸਕਦੇ ਹਨ, ਜਿਸ ਵਿੱਚ ਸੁਪਰਐਨੂਏਸ਼ਨ ਦੀ ਅਦਾਇਗੀ ਵੀ ਸ਼ਾਮਲ ਹੈ। ਕਰਮਚਾਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਦਾਅਵੇ 'ਤੇ ਵਿਚਾਰ ਕਰਦੇ ਸਮੇਂ ਇਨ੍ਹਾਂ ਲਾਭਾਂ ਦੇ ਵਿਚਕਾਰ ਫ਼ਰਕ ਨੂੰ ਸਮਝਦੇ ਹਨ।

ਕਿਰਪਾ ਕਰਕੇ ਚੇਤੇ ਰੱਖੋ: ਪੋਰਟੇਬਲ ਲੰਬੀ ਨੌਕਰੀ ਦੇ ਲਾਭ ਭੁਗਤਾਨਾਂ ਵਿੱਚ ਸੁਪਰਐਨੂਏਸ਼ਨ ਸ਼ਾਮਲ ਨਹੀਂ ਹੁੰਦੀ ਅਤੇ ਇਨ੍ਹਾਂ ਦਾ ਭੁਗਤਾਨ ਮਿਆਰੀ ਦਰ 'ਤੇ ਕੀਤਾ ਜਾਂਦਾ ਹੈ।

ਤੁਸੀਂ ਕਦੋਂ ਦਾਅਵਾ ਕਰ ਸਕਦੇ ਹੋ?

ਕਰਮਚਾਰੀ, ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦਾ ਦਾਅਵਾ ਕਰ ਸਕਦੇ ਹਨ, ਜੇਕਰ ਉਨ੍ਹਾਂ ਨੇ ਸਕੀਮ ਦੇ ਅਧੀਨ 7 ਸਾਲ ਦੀ ਮਾਨਤਾ ਪ੍ਰਾਪਤ ਨੌਕਰੀ ਪੂਰੀ ਕਰ ਲਈ ਹੈ।

ਮਾਨਤਾ ਪ੍ਰਾਪਤ ਨੌਕਰੀ ਉਹ ਕੁੱਲ ਸਮਾਂ ਹੁੰਦਾ ਹੈ, ਜਦੋਂ ਕਿਸੇ ਕਰਮਚਾਰੀ ਨੇ ਸਕੀਮ ਦੇ ਅਧੀਨ ਆਉਂਦੇ ਉਦਯੋਗ ਵਿੱਚ ਕੰਮ ਕੀਤਾ ਹੈ।

ਤੁਸੀਂ ਵਰਕਰ ਪੋਰਟਲ(opens in a new window) 'ਤੇ ਆਪਣੀ ਮਾਨਤਾ ਪ੍ਰਾਪਤ ਨੌਕਰੀ ਦੀ ਮਿਆਦ ਨੂੰ ਵੇਖ ਸਕਦੇ ਹੋ।

ਕਰਮਚਾਰੀ ਦੀ ਰਜਿਸਟ੍ਰੇਸ਼ਨ

ਜੇ ਤੁਸੀਂ ਆਪਣੇ ਉਦਯੋਗ ਵਿੱਚ ਲਗਾਤਾਰ 4 ਸਾਲਾਂ ਤੋਂ ਵੱਧ ਸਮੇਂ ਲਈ ਇਸ ਦੇ ਅਧੀਨ ਆਉਂਦਾ ਕੰਮ ਨਹੀਂ ਕਰਦੇ, ਤਾਂ ਤੁਹਾਡੀ ਰਜਿਸਟ੍ਰੇਸ਼ਨ ਬੰਦ ਹੋ ਸਕਦੀ ਹੈ। ਪੋਰਟੇਬਲ ਲੰਬੀ ਨੌਕਰੀ ਦੇ ਹੱਕਾਂ ਨੂੰ ਤਿਆਰ ਕਰਨ ਲਈ ਤੁਹਾਨੂੰ ਸਕੀਮ ਦੁਆਰਾ ਕਵਰ ਕੀਤੇ ਗਏ ਰੁਜ਼ਗਾਰਦਾਤੇ ਲਈ ਕਵਰ ਕੀਤਾ ਕੰਮ ਕਰਨਾ(opens in a new window) ਚਾਹੀਦਾ ਹੈ।

ਇੱਕ ਵਾਰ ਜਦੋਂ ਤੁਹਾਡੀ ਰਜਿਸਟ੍ਰੇਸ਼ਨ ਬੰਦ ਹੋ ਜਾਂਦੀ ਹੈ, ਤਾਂ ਤੁਸੀਂ ਆਪਣੇ ਸਾਰੇ ਮਾਨਤਾ ਪ੍ਰਾਪਤ ਨੌਕਰੀ ਦੇ ਦਿਨਾਂ ਨੂੰ ਗੁਆ ਸਕਦੇ ਹੋ।

ਜੇ ਤੁਸੀਂ ਤੁਹਾਡੇ ਰੁਜ਼ਗਾਰਦਾਤੇ(ਤਿਆਂ) ਦੁਆਰਾ ਘੱਟੋ ਘੱਟ ਇੱਕ ਨੌਕਰੀ ਦੇ ਦਿਨ ਦੀ ਰਿਪੋਰਟ ਕੀਤੇ ਬਗੈਰ ਲਗਾਤਾਰ 4 ਸਾਲਾਂ ਦੀ ਮਿਆਦ ਦੇ ਨੇੜੇ ਆ ਰਹੇ ਹੋ, ਤਾਂ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ।

ਪੋਰਟੇਬਲ ਲੰਬੀ ਨੌਕਰੀ ਦਾ ਦਾਅਵਾ ਕਰਨਾ

ਦਾਅਵਾ ਕਰਨ ਬਾਰੇ ਵਧੇਰੇ ਜਾਣਕਾਰੀ ਲਈ, ਹੇਠਾਂ ਦਿੱਤੇ ਲਿੰਕਾਂ ਦੀ ਵਰਤੋਂ ਕਰਕੇ ਆਪਣੇ ਉਦਯੋਗ ਲਈ ਦਾਅਵਾ ਕਰਨ ਵਾਲੇ ਸਫ਼ੇ 'ਤੇ ਜਾਓ:

ਹੋਰ ਜਾਣਕਾਰੀ

Updated

""

Sign up to the portable long service email newsletter

Keep up to date on the scheme. Sign up to the Portable Long Service Authority email newsletter.

Please view our collection notice under the Portable Long Service Authority heading on our privacy page