ਕਮਿਊਨਿਟੀ ਸਰਵਿਸਜ਼ ਕਰਮਚਾਰੀ ਦਾ ਦਾਅਵਾ (Community services worker claim) - ਪੰਜਾਬੀ (Punjabi)

ਕਮਿਊਨਿਟੀ ਸਰਵਿਸਜ਼ ਉਦਯੋਗ ਵਿੱਚ ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦਾ ਦਾਅਵਾ ਕਰਨਾ।

Do you need a translator?

If English is not your first language, our staff can speak to you with the assistance of an interpreting and translation service. This is a free service.

Call toll free on 1800 517 158.

Information is now available in other languages.

ਯੋਗਤਾ

ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦਾ ਦਾਅਵਾ ਕਰਨ ਦੇ ਯੋਗ ਹੋਣ ਲਈ, ਕਮਿਊਨਿਟੀ ਸਰਵਿਸਜ਼ ਦੇ ਕਰਮਚਾਰੀਆਂ ਨੂੰ ਲਾਜ਼ਮੀ ਤੌਰ 'ਤੇ ਇਹ ਹੋਣਾ ਚਾਹੀਦਾ ਹੈ:

  • ਸਕੀਮ ਦੇ ਅਧੀਨ ਮਾਨਤਾ ਪ੍ਰਾਪਤ ਨੌਕਰੀ ਦੇ 7 ਸਾਲ ਪੂਰੇ ਕੀਤੇ ਹਨ (ਮਾਨਤਾ ਪ੍ਰਾਪਤ ਨੌਕਰੀ ਉਹ ਕੁੱਲ ਸਮਾਂ ਹੈ, ਜਦੋਂ ਕਿਸੇ ਕਰਮਚਾਰੀ ਨੇ ਸਕੀਮ ਦੇ ਅਧੀਨ ਆਉਂਦੇ ਉਦਯੋਗ ਵਿੱਚ ਕੰਮ ਕੀਤਾ ਹੈ)।
  • ਪਹਿਲਾਂ ਤੋਂ ਹੀ ਆਪਣੇ ਰੁਜ਼ਗਾਰਦਾਤੇ ਨਾਲ ਰਿਵਾਇਤੀ ਲੰਬੀ ਨੌਕਰੀ ਵਾਲੀ ਛੁੱਟੀ ਦੇ ਹੱਕਦਾਰ ਨਹੀਂ ਹਨ।

ਕਮਿਊਨਿਟੀ ਸਰਵਿਸਜ਼ ਕਰਮਚਾਰੀ ਜੋ ਆਪਣੇ ਰੁਜ਼ਗਾਰਦਾਤੇ ਨਾਲ ਰਿਵਾਇਤੀ ਲੰਬੀ ਨੌਕਰੀ ਛੁੱਟੀ ਦੇ ਹੱਕਦਾਰ ਹਨ (ਜਿਸ ਵਿੱਚ ਐਂਟਰਪ੍ਰਾਈਜ਼ ਸਮਝੌਤੇ, ਉਦਯੋਗ ਅਵਾਰਡ, ਜਾਂ ਰੁਜ਼ਗਾਰ ਦੇ ਇਕਰਾਰਨਾਮੇ ਵਿੱਚ ਹੱਕਦਾਰੀ ਨਿਰਧਾਰਤ ਕੀਤੀ ਗਈ ਹੈ) ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦਾ ਦਾਅਵਾ ਕਰਨ ਦੇ ਯੋਗ ਨਹੀਂ ਹਨ। ਉਨ੍ਹਾਂ ਨੂੰ ਆਪਣੇ ਰੁਜ਼ਗਾਰਦਾਤੇ ਕੋਲੋਂ ਲੰਬੀ ਨੌਕਰੀ ਵਾਲੀ ਛੁੱਟੀ ਲੈਣੀ ਚਾਹੀਦੀ ਹੈ।

ਕਮਿਊਨਿਟੀ ਸਰਵਿਸਜ਼ ਵਿਚਲੇ ਕਰਮਚਾਰੀ ਜੋ ਅਜੇ ਰਿਵਾਇਤੀ ਲੰਬੀ ਨੌਕਰੀ ਛੁੱਟੀ ਦੇ ਹੱਕਦਾਰ ਨਹੀਂ ਹਨ, ਉਹ ਆਪਣੇ ਰੁਜ਼ਗਾਰਦਾਤੇ ਨਾਲ ਲੰਬੀ ਨੌਕਰੀ ਦੇ ਲਾਭਾਂ ਦਾ ਦਾਅਵਾ ਕਰਨ ਦੀ ਉਡੀਕ ਕਰਨ ਦੇ ਫ਼ਾਇਦਿਆਂ ਬਾਰੇ ਵਿਚਾਰ ਕਰ ਸਕਦੇ ਹਨ, ਜਿਸ ਵਿੱਚ ਤੁਹਾਡੀ ਛੁੱਟੀ ਦੀ ਮਿਆਦ ਦੌਰਾਨ ਸੁਪਰਐਨੂਏਸ਼ਨ ਦਾ ਭੁਗਤਾਨ ਵੀ ਸ਼ਾਮਲ ਹੈ।

ਜੇ ਤੁਸੀਂ ਪਹਿਲਾਂ ਹੀ ਆਪਣੇ ਰੁਜ਼ਗਾਰਦਾਤੇ ਕੋਲੋਂ ਰਿਵਾਇਤੀ ਲੰਬੀ ਨੌਕਰੀ ਛੁੱਟੀ ਲੈ ਚੁੱਕੇ ਹੋ, ਤਾਂ ਇਹ ਤੁਹਾਡੇ ਲਈ ਦਾਅਵਾ ਕਰਨ ਲਈ ਉਪਲਬਧ ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦੀ ਮਾਤਰਾ ਨੂੰ ਘਟਾ ਸਕਦੀ ਹੈ।

ਆਪਣੇ ਮਾਨਤਾ ਪ੍ਰਾਪਤ ਨੌਕਰੀ ਦੇ ਬਕਾਏ ਦੀ ਜਾਂਚ ਕਰੋ

ਤੁਸੀਂ ਵਰਕਰ ਪੋਰਟਲ(opens in a new window) 'ਤੇ ਆਪਣੀ ਮਾਨਤਾ ਪ੍ਰਾਪਤ ਨੌਕਰੀ ਦਾ ਬਕਾਇਆ ਵੇਖ ਸਕਦੇ ਹੋ।

ਤੁਹਾਡੇ ਰੁਜ਼ਗਾਰਦਾਤੇ ਦੁਆਰਾ ਸਾਨੂੰ ਹਰ ਤਿਮਾਹੀ (ਹਰ 3 ਮਹੀਨੇ ਬਾਅਦ) ਤੁਹਾਡੇ ਕੰਮ ਦੇ ਘੰਟੇ ਅਤੇ ਆਮ ਮਿਲਦੀ ਤਨਖਾਹ ਭੇਜਣ ਤੋਂ ਬਾਅਦ ਤੁਹਾਡਾ ਮਾਨਤਾ ਪ੍ਰਾਪਤ ਨੌਕਰੀ ਦਾ ਬਕਾਇਆ, ਵਰਕਰ ਪੋਰਟਲ 'ਤੇ ਅੱਪਡੇਟ ਕੀਤਾ ਜਾਂਦਾ ਹੈ। ਉਦਾਹਰਣ ਦੇ ਲਈ, ਜੇ ਤੁਸੀਂ ਅਪ੍ਰੈਲ ਤੋਂ ਜੂਨ ਤਿਮਾਹੀ ਵਿੱਚ ਕੰਮ ਕੀਤਾ ਸੀ, ਤਾਂ ਤੁਹਾਡੇ ਰੁਜ਼ਗਾਰਦਾਤੇ ਕੋਲ 31 ਜੁਲਾਈ ਤੱਕ ਦਾ ਸਮਾਂ ਹੁੰਦਾ ਹੈ, ਕਿ ਉਹ ਸਾਨੂੰ ਆਪਣੀ ਤਿਮਾਹੀ ਰਿਟਰਨ ਵਿੱਚ ਤੁਹਾਡੇ ਰਿਕਾਰਡ ਭੇਜੇ।

ਤਿਮਾਹੀ ਰਿਟਰਨ ਦੀ ਕਾਰਵਾਈ ਪੂਰੀ ਕਰਨ ਵਿੱਚ ਆਮ ਤੌਰ 'ਤੇ ਸਾਨੂੰ ਲੱਗਭਗ 7 ਦਿਨ ਲੱਗਦੇ ਹਨ।

ਜਦ ਤੱਕ ਤੁਹਾਡਾ ਮਾਨਤਾ ਪ੍ਰਾਪਤ ਨੌਕਰੀ ਦਾ ਬਕਾਇਆ, ਵਰਕਰ ਪੋਰਟਲ 'ਤੇ 7 ਸਾਲਾਂ ਤੱਕ ਨਹੀਂ ਪਹੁੰਚ ਜਾਂਦਾ, ਤੁਸੀਂ ਤਦ ਤੱਕ ਆਪਣੇ ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦਾ ਦਾਅਵਾ ਕਰਨ ਦੇ ਯੋਗ ਨਹੀਂ ਹੋਵੋਗੇ।

ਦਾਅਵਾ ਕਿਵੇਂ ਕਰੀਏ

ਯੋਗ ਕਰਮਚਾਰੀ ਵਰਕਰ ਪੋਰਟਲ(opens in a new window) 'ਤੇ ਆਪਣੇ ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦਾ ਦਾਅਵਾ ਕਰਦੇ ਹਨ।

ਤੁਹਾਨੂੰ ਇਹ ਦੇਖਣ ਲਈ ਵਰਕਰ ਪੋਰਟਲ ਦੀ ਜਾਂਚ ਕਰਨੀ ਚਾਹੀਦੀ ਹੈ, ਕਿ ਕੀ ਤੁਹਾਡੀ ਨੌਕਰੀ ਨੂੰ ਤੁਹਾਡੇ ਰੁਜ਼ਗਾਰਦਾਤੇ ਦੁਆਰਾ ਸਹੀ ਤਰੀਕੇ ਨਾਲ ਰਿਕਾਰਡ ਕੀਤਾ ਗਿਆ ਹੈ, ਅਤੇ ਇਹ ਕਿ ਤੁਹਾਡੇ ਸੰਪਰਕ ਵੇਰਵੇ ਤਾਜ਼ਾ ਹਨ।

ਦਾਅਵਾ ਕਰਨ ਲਈ:

  1. ਵਰਕਰ ਪੋਰਟਲ(opens in a new window) ਵਿੱਚ ਲੌਗ-ਇਨ ਕਰੋ
  1. ਮੀਨੂ ਵਿੱਚ 'ਦਾਅਵੇ' 'ਤੇ ਕਲਿੱਕ ਕਰੋ
  1. ਜੇ ਤੁਸੀਂ ਯੋਗ ਹੋ, ਤਾਂ ਤੁਸੀਂ ਸਕ੍ਰੀਨ ਦੇ ਉੱਪਰਲੀ ਸੱਜੀ ਨੁੱਕਰ ਵਿੱਚ ਇੱਕ 'ਨਵਾਂ ਦਾਅਵਾ' ਬਟਨ ਦੇਖੋਗੇ।

ਤੁਸੀਂ ਸਾਡੀ ਕਦਮ-ਦਰ-ਕਦਮ ਗਾਈਡ ਨੂੰ ਵਰਤ ਸਕਦੇ ਹੋ: ਦਾਅਵਾ ਕਿਵੇਂ ਕਰੀਏ ਦੀ ਗਾਈਡ: ਕਮਿਊਨਿਟੀ ਸਰਵਿਸਜ਼ ਕਰਮਚਾਰੀ(opens in a new window)।

ਦਾਅਵੇ ਦੀ ਕਾਰਵਾਈ

ਜਦੋਂ ਸਾਨੂੰ ਤੁਹਾਡਾ ਦਾਅਵਾ ਮਿਲਦਾ ਹੈ, ਤਾਂ ਅਸੀਂ ਤੁਹਾਡੇ ਕੰਮ ਦੇ ਇਤਿਹਾਸ ਦੀ ਜਾਂਚ ਕਰਾਂਗੇ। ਜੇ ਸਾਨੂੰ ਵਧੇਰੇ ਜਾਣਕਾਰੀ ਦੀ ਜ਼ਰੂਰਤ ਹੈ, ਤਾਂ ਕਈ ਵਾਰ ਅਸੀਂ ਤੁਹਾਡੇ ਨਾਲ ਅਤੇ/ਜਾਂ ਤੁਹਾਡੇ ਰੁਜ਼ਗਾਰਦਾਤੇ ਨਾਲ ਸੰਪਰਕ ਕਰਦੇ ਹਾਂ।

ਦਾਅਵਿਆਂ 'ਤੇ ਆਮ ਤੌਰ 'ਤੇ 3 ਹਫ਼ਤਿਆਂ ਦੇ ਅੰਦਰ ਕਾਰਵਾਈ ਕੀਤੀ ਜਾਂਦੀ ਹੈ। ਜੇ ਸਾਨੂੰ ਵਧੇਰੇ ਜਾਣਕਾਰੀ ਦੀ ਜ਼ਰੂਰਤ ਹੈ, ਜਾਂ ਤੁਹਾਡੇ ਰੁਜ਼ਗਾਰਦਾਤੇ ਨਾਲ ਵੇਰਵਿਆਂ ਦੀ ਜਾਂਚ ਕਰਨੀ ਪੈਂਦੀ ਹੈ, ਤਾਂ ਇਸ ਵਿੱਚ ਵਧੇਰੇ ਸਮਾਂ ਲੱਗ ਸਕਦਾ ਹੈ।

ਕੁਝ ਹੋਰ ਦਾਅਵਿਆਂ ਉਪਰ ਕਾਰਵਾਈ ਕਰਨ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ। ਉਦਾਹਰਣ ਦੇ ਲਈ, ਜੇ ਤੁਸੀਂ ਰਿਟਾਇਰ ਹੋ ਰਹੇ ਹੋ ਜਾਂ ਉਦਯੋਗ ਨੂੰ ਛੱਡ ਕੇ ਜਾ ਰਹੇ ਹੋ।

ਹੱਕਦਾਰੀ

ਯੋਗ ਕਮਿਊਨਿਟੀ ਸਰਵਿਸਿਜ਼ ਕਰਮਚਾਰੀ ਇਸ ਯੋਜਨਾ ਦੇ ਅਧੀਨ ਹਰ 60 ਹਫ਼ਤਿਆਂ ਦੀ ਰਿਕਾਰਡ ਕੀਤੀ ਗਈ ਨੌਕਰੀ ਲਈ, 1 ਹਫ਼ਤੇ ਦੇ ਪੋਰਟੇਬਲ ਲੰਬੀ ਨੌਕਰੀ ਦੇ ਲਾਭਾਂ ਦੇ ਹੱਕਦਾਰ ਹਨ।

ਇੱਕ ਵਾਰ ਜਦੋਂ ਤੁਸੀਂ ਦਾਅਵਾ ਕਰਨ ਦੇ ਯੋਗ ਹੋ ਜਾਂਦੇ ਹੋ, ਤਾਂ ਤੁਹਾਡਾ ਹੱਕਦਾਰੀ ਬਕਾਇਆ, ਵਰਕਰ ਪੋਰਟਲ 'ਤੇ ਉਪਲਬਧ ਹੋਵੇਗਾ।

ਕਮਿਊਨਿਟੀ ਸਰਵਿਸਜ਼ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਪੋਰਟੇਬਲ ਲੰਬੀ ਨੌਕਰੀ ਦੇ ਹੱਕ ਦਾ ਭੁਗਤਾਨ, ਨਕਦ ਭੁਗਤਾਨ ਵਜੋਂ ਕੀਤਾ ਜਾਂਦਾ ਹੈ। ਭੁਗਤਾਨ ਪ੍ਰਾਪਤ ਕਰਨ ਲਈ ਤੁਹਾਨੂੰ ਆਪਣੇ ਰੁਜ਼ਗਾਰਦਾਤੇ ਤੋਂ ਛੁੱਟੀ ਲੈਣ ਦੀ ਜ਼ਰੂਰਤ ਨਹੀਂ ਹੈ।

ਦਾਅਵੇ ਦੀ ਰਕਮ ਦਾ ਭੁਗਤਾਨ ਕੀਤਾ ਗਿਆ

ਤੁਹਾਡੇ ਪੋਰਟੇਬਲ ਲੰਬੀ ਨੌਕਰੀ ਦੇ ਭੁਗਤਾਨ ਦੀ ਗਿਣਤੀ ਤੁਹਾਡੇ ਵੱਲੋਂ ਦਾਅਵਾ ਕੀਤੀ ਜਾ ਰਹੀ ਛੁੱਟੀ ਦੀ ਮਿਆਦ ਅਤੇ ਭੁਗਤਾਨ ਵਾਸਤੇ ਅਰਜ਼ੀ ਦੇਣ ਸਮੇਂ ਤੁਹਾਡੀ ਸਾਧਾਰਣ ਤਨਖਾਹ ਦੇ ਆਧਾਰ 'ਤੇ ਕੀਤੀ ਜਾਂਦੀ ਹੈ।

ਪੋਰਟੇਬਲ ਲੰਬੀ ਨੌਕਰੀ ਦੇ ਲਾਭ ਵਾਲੇ ਭੁਗਤਾਨਾਂ ਵਿੱਚ ਸੁਪਰਐਨੂਏਸ਼ਨ ਸ਼ਾਮਲ ਨਹੀਂ ਹੈ।

ਭੁਗਤਾਨ

ਕਮਿਊਨਿਟੀ ਸਰਵਿਸਜ਼ ਵਿਚਲੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਦਾਅਵੇ ਦਾ ਭੁਗਤਾਨ ਨਕਦ ਲਾਭ ਵਜੋਂ ਕਿਸੇ ਨਾਮਜ਼ਦ ਬੈਂਕ ਖਾਤੇ ਵਿੱਚ ਕੀਤਾ ਜਾਂਦਾ ਹੈ।

ਟੈਕਸ

ਤੁਹਾਡੀ ਪੋਰਟੇਬਲ ਲੰਬੀ ਨੌਕਰੀ ਛੁੱਟੀ ਦੀ ਅਦਾਇਗੀ 'ਤੇ ਆਸਟ੍ਰੇਲੀਆ ਦੇ ਟੈਕਸ ਆਫ਼ਿਸ (ATO) ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਲਾਗੂ ਟੈਕਸ ਦਰ 'ਤੇ ਟੈਕਸ ਲਗਾਇਆ ਜਾਵੇਗਾ। ਟੈਕਸ ਦੀਆਂ ਦਰਾਂ ਬਾਰੇ ਹੋਰ ਸਲਾਹ ਲਈ, ATO ਨਾਲ ਸੰਪਰਕ ਕਰੋ।

ਪੋਰਟੇਬਲ ਲੰਬੀ ਨੌਕਰੀ ਛੁੱਟੀ ਦੀ ਅਦਾਇਗੀ ਟੈਕਸ ਤੋਂ ਬਿਨਾਂ ਹੈ।

ਕਿਸੇ ਕਰਮਚਾਰੀ ਦੀ ਮੌਤ 'ਤੇ ਕੀਤੇ ਗਏ ਦਾਅਵੇ ਦੇ ਭੁਗਤਾਨਾਂ ਵਿੱਚੋਂ ਟੈਕਸ ਨਹੀਂ ਕੱਟਿਆ ਜਾਵੇਗਾ।

ਕਮਿਊਨਿਟੀ ਸਰਵਿਸਜ਼ ਦੇ ਕਰਮਚਾਰੀ, ਦਾਅਵਿਆਂ ਦੀਆਂ ਕਿਸਮਾਂ

ਦਾਅਵੇ ਦੀ ਕਿਸਮਜਾਣਕਾਰੀ
ਲਾਭ ਦਾ ਨਕਦ ਭੁਗਤਾਨ

ਕੌਣ ਦਾਅਵਾ ਕਰ ਸਕਦਾ ਹੈ?

7 ਸਾਲਾਂ ਦੀ ਮਾਨਤਾ ਪ੍ਰਾਪਤ ਨੌਕਰੀ ਵਾਲੇ ਕਮਿਊਨਿਟੀ ਸਰਵਿਸਜ਼ ਦੇ ਕਰਮਚਾਰੀ, ਜੋ ਕਮਿਊਨਿਟੀ ਸਰਵਿਸਜ਼ ਉਦਯੋਗ ਵਿੱਚ ਕੰਮ ਕਰਨਾ ਜਾਰੀ ਰੱਖਣਗੇ।

ਦਸਤਾਵੇਜ਼, ਜੋ ਕਿ ਸਾਨੂੰ ਦਾਅਵੇ ਲਈ ਲੋੜੀਂਦੇ ਹਨ

  • ਸਭ ਤੋਂ ਹਾਲੀਆ ਤਨਖਾਹ ਵਾਲੀ ਸਲਿੱਪ
  • ਬੈਂਕ ਦੇ ਖਾਤੇ ਦਾ ਸਬੂਤ (ਖਾਤੇ ਦਾ ਨਾਮ, BSB ਅਤੇ ਖਾਤਾ ਨੰਬਰ ਦਿਖਾਉਂਦਾ ਹੋਇਆ ਬੈਂਕ ਸਟੇਟਮੈਂਟ ਦਾ ਉਪਰਲਾ ਹਿੱਸਾ)
ਉਦਯੋਗ ਨੂੰ ਛੱਡ ਕੇ ਜਾਣਾ

ਕੌਣ ਦਾਅਵਾ ਕਰ ਸਕਦਾ ਹੈ?

7 ਸਾਲਾਂ ਦੀ ਮਾਨਤਾ ਪ੍ਰਾਪਤ ਨੌਕਰੀ ਵਾਲੇ ਕਮਿਊਨਿਟੀ ਸਰਵਿਸਜ਼ ਦੇ ਕਰਮਚਾਰੀ ਜੋ ਪੱਕੇ ਤੌਰ 'ਤੇ ਉਦਯੋਗ ਨੂੰ ਛੱਡ ਕੇ ਜਾ ਰਹੇ ਹਨ, ਇਹ ਇਨ੍ਹਾਂ ਕਰਕੇ ਹੋ ਸਕਦਾ ਹੈ:

  • ਰਿਟਾਇਰਮੈਂਟ
  • ਰਿਡੰਡੈਂਸੀ (ਬੇਲੋੜਾਪਣ)
  • ਸੰਪੂਰਨ ਅਤੇ ਸਥਾਈ ਅਸਮਰੱਥਾ
  • ਵਾਪਸ ਆਉਣ ਦੇ ਇਰਾਦੇ ਦੇ ਬਿਨਾਂ ਉਦਯੋਗ ਤੋਂ ਸਥਾਈ ਤੌਰ 'ਤੇ ਵਿਦਾਇਗੀ।

ਦਸਤਾਵੇਜ਼, ਜੋ ਕਿ ਸਾਨੂੰ ਦਾਅਵੇ ਲਈ ਲੋੜੀਂਦੇ ਹਨ

  • ਸਭ ਤੋਂ ਹਾਲੀਆ ਤਨਖਾਹ ਵਾਲੀ ਸਲਿੱਪ
  • ਬੈਂਕ ਦੇ ਖਾਤੇ ਦਾ ਸਬੂਤ (ਖਾਤੇ ਦਾ ਨਾਮ, BSB ਅਤੇ ਖਾਤਾ ਨੰਬਰ ਦਿਖਾਉਂਦਾ ਹੋਇਆ ਬੈਂਕ ਸਟੇਟਮੈਂਟ ਦਾ ਉਪਰਲਾ ਹਿੱਸਾ)
  • ਇੱਕ ਕਾਨੂੰਨੀ ਘੋਸ਼ਣਾ ਪੱਤਰ ਜੋ ਇਸ ਇਰਾਦੇ ਦੀ ਪੁਸ਼ਟੀ ਕਰਦਾ ਹੈ ਕਿ ਤੁਸੀਂ ਉਦਯੋਗ ਨੂੰ ਸਥਾਈ ਤੌਰ 'ਤੇ ਛੱਡ ਰਹੇ ਹੋ ਅਤੇ ਵਾਪਸ ਨਹੀਂ ਆਓਗੇ।
  • ਨੌਕਰੀ ਤੋਂ ਹਟਾਏ ਜਾਣ (redundancy) ਜਾਂ ਅਸਤੀਫ਼ੇ ਦਾ ਸਬੂਤ (ਜੇ ਲਾਗੂ ਹੋਵੇ)।
ਮ੍ਰਿਤਕ ਕਰਮਚਾਰੀ

ਕੌਣ ਦਾਅਵਾ ਕਰ ਸਕਦਾ ਹੈ?

ਇੱਕ ਕਾਨੂੰਨੀ ਪ੍ਰਤੀਨਿਧੀ, ਪਤੀ/ਪਤਨੀ, ਨਜ਼ਦੀਕੀ ਰਿਸ਼ਤੇਦਾਰ ਜਾਂ ਪਾਵਰ ਆਫ਼ ਅਟਾਰਨੀ ਦੇ ਅਧੀਨ ਅਧਿਕਾਰਤ ਵਿਅਕਤੀ, 7 ਸਾਲਾਂ ਦੀ ਮਾਨਤਾ ਪ੍ਰਾਪਤ ਨੌਕਰੀ ਵਾਲੇ ਮ੍ਰਿਤਕ ਕਰਮਚਾਰੀ ਦੀ ਤਰਫ਼ੋਂ ਦਾਅਵਾ ਕਰ ਸਕਦਾ ਹੈ।

ਦਾਅਵਾ ਕਰਨ ਲਈ ਲੋੜੀਂਦੇ ਦਸਤਾਵੇਜ਼

  • ਸਭ ਤੋਂ ਹਾਲੀਆ ਤਨਖਾਹ ਵਾਲੀ ਸਲਿੱਪ
  • ਮੌਤ/ਕੋਰੋਨਰ ਸਰਟੀਫ਼ਿਕੇਟ ਦੀ ਤਸਦੀਕਸ਼ੁਦਾ ਕਾਪੀ
  • ਵਸੀਅਤ ਜਾਂ ‘ਗ੍ਰਾਂਟ ਆਫ਼ ਪ੍ਰੋਬੇਟ’ ਦੀ ਕਾਪੀ
  • ਦਾਅਵਾ ਕਰਨ ਵਾਲੇ ਪ੍ਰਤੀਨਿਧ ਦੀ ਪਾਵਰ ਆਫ਼ ਅਟਾਰਨੀ ਅਤੇ ID ਦੇ ਦਸਤਾਵੇਜ਼
  • ਮ੍ਰਿਤਕ ਮੈਂਬਰ ਦੀ ਜਾਇਦਾਦ ਜਾਂ ਸੌਲਿਸਟਰ ਟਰੱਸਟ ਖਾਤੇ ਲਈ ਬੈਂਕ ਖਾਤੇ ਦੇ ਵੇਰਵੇ

ਹੋਰ ਜਾਣਕਾਰੀ

Updated